ਜੋਗਿੰਦਰ ਸਿੰਘ ਓਬਰਾਏ
ਖੰਨਾ, 16 ਦਸੰਬਰ
ਇਥੋਂ ਦੇ ਏ.ਐੱਸ. ਕਾਲਜ ਵਿੱਚ ਚੱਲ ਰਹੇ 62ਵੇਂ ਅੰਤਰ ਜ਼ੋਨਲ ਯੂਥ ਤੇ ਹੈਰੀਟੇਜ ਫੈਸਟੀਵਲ ਦਾ ਦੂਜਾ ਦਿਨ ਵਿਰਾਸਤੀ ਸੰਗੀਤ ਤੇ ਲਲਿਤ ਕਲਾਵਾਂ ਦੇ ਨਾਂਅ ਰਿਹਾ। ਸਮਾਗਮ ਮੌਕੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ, ਅਮਰੀਕ ਸਿੰਘ ਢਿੱਲੋਂ ਸਮਰਾਲਾ, ਵਿਧਾਇਕ ਗੁਰਪ੍ਰੀਤ ਸਿੰਘ ਬਸੀ ਪਠਾਣਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਕਰਨਵੀਰ ਸਿੰਘ ਢਿੱਲੋਂ, ਮਸ਼ਹੂਰ ਗਾਇਕ ਅਮਰ ਨੂਰੀ, ਲੋਕ ਗਾਇਕ ਪੰਮੀ ਬਾਈ ਅਤੇ ਹੌਬੀ ਧਾਲੀਵਾਲ ਨੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕੀਤੇ। ਕਾਲਜ ਲਈ ਕੈਬਨਿਟ ਮੰਤਰੀ ਕੋਟਲੀ ਨੇ 5 ਲੱਖ, ਰਣਦੀਪ ਸਿੰਘ ਨਾਭਾ ਨੇ 5 ਲੱਖ ਅਤੇ ਗੁਰਪ੍ਰੀਤ ਸਿੰਘ ਨੇ 2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਹੋਏ ਭੰਗੜੇ ਵਿਚ ਜੀਜੀਐੱਨ ਕਾਲਜ ਲੁਧਿਆਣਾ ਨੇ ਪਹਿਲਾ, ਗਿੱਧੇ ’ਚ ਏ.ਐਸ ਕਾਲਜ ਨੇ ਪਹਿਲਾ, ਰਵਾਇਤੀ ਗੀਤ ’ਚ ਦੇਵ ਕਾਲਜ ਚੰਡੀਗੜ੍ਹ ਨੇ ਪਹਿਲਾ, ਕਲਾਸੀਕਲ ਡਾਂਸ ਵਿਚ ਰਾਮਗੜ੍ਹੀਆ ਕਾਲਜ ਲੁਧਿਆਣਾ ਨੇ ਪਹਿਲਾ, ਗਰੁੱਪ ਡਾਂਸ ਜਨਰਲ ਵਿਚ ਦਸਮੇਸ਼ ਕਾਲਜ ਬਾਦਲ ਨੇ ਪਹਿਲਾ, ਸ਼ਬਦ ਗਾਇਨ ’ਚ ਆਰਐੱਸਡੀ ਕਾਲਜ ਫਿਰੋਜ਼ਪੁਰ ਨੇ ਪਹਿਲਾ, ਭਜਨ ਗਾਇਨ ’ਚ ਖਾਲਸਾ ਕਾਲਜ ਅਬੋਹਰ ਨੇ ਪਹਿਲਾ, ਗੀਤ ਗਾਇਨ ’ਚ ਜੀ.ਐੱਸ.ਸੀ ਕਾਲਜ ਮੁਕਤਸਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਗਜ਼ਲ ਵਿਚ ਜੀਜੀਐੱਸ ਖਾਲਸਾ ਕਾਜਲ ਝਾੜ ਸਾਹਿਬ, ਕਲਾਸੀਕਲ ਮਿਊਜ਼ਿਕ ਵੋਕਲ ’ਚ ਜੀਐੱਨ ਕਾਲਜ ਨਾਰੰਗਵਾਲ, ਸਿਰਜਣਾਤਮਕ ਲਿਖ਼ਤ ’ਚ ਜੀਐੱਚਸੀ ਕਾਲਜ ਗੁਰੂਸਰ ਸੁਧਾਰ, ਕਵਿਤਾ ਸ਼੍ਰੇਣੀ ’ਚ ਦੇਵ ਸਮਾਜ ਕਾਲਜ ਚੰਡੀਗੜ੍ਹ, ਕਹਾਣੀ ਸ਼੍ਰੇਣੀ ’ਚ ਖਾਲਸਾ ਕਾਲਜ ਲੁਧਿਆਣਾ, ਸੁੰਦਰ ਲਿਖਾਈ ’ਚ ਗੁਰੂ ਹਰਸਹਾਏ, ਹਿੰਦੀ ਸ਼੍ਰੇਣੀ ’ਚ ਡੀਏਵੀ ਕਾਲਜ ਚੰਡੀਗੜ੍ਹ, ਕੋਲਾਜ ਮੇਕਿੰਗ ’ਚ ਖਾਲਸਾ ਕਾਲਜ ਲੁਧਿਆਣਾ, ਰੰਗੋਲੀ ’ਚ ਪੀਜੀਜੀਸੀ ਚੰਡੀਗੜ੍ਹ, ਫੋਟੋਗ੍ਰਾਫੀ ’ਚ ਜੀਜੀਐੱਨ ਕਾਲਜ ਲੁਧਿਆਣਾ, ਕਾਰਟੂਨਿੰਗ ’ਚ ਜੀਸੀਏ ਚੰਡੀਗੜ੍ਹ, ਕੁਇੰਜ਼ ’ਚ ਰਾਮਗੜ੍ਹੀਆ ਕਾਲਜ ਲੁਧਿਆਣਾ ਪਹਿਲੇ ਸਥਾਨ ’ਤੇ ਰਹੇ।