ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਅਕਤੂਬਰ
ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੂੰ ਮਨਜੀਤ ਸਿੰਘ ਵਾਸੀ ਮਕਾਨ ਨੰਬਰ 150/3, ਗਲੀ ਨੰਬਰ 15 ਪ੍ਰਤਾਪ ਨਗਰ ਨੇ ਦੱਸਿਆ ਹੈ ਕਿ ਵਿਦੇਸ਼ ਤੋਂ ਉਸ ਦਾ ਭਤੀਜਾ ਬਣ ਕੇ ਕਿਸੇ ਨਾਮਲੂਮ ਵਲੋਂ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸੇ ਅਣਜਾਣ ਵਿਅਕਤੀ ਨੇ ਉਸ ਦੀ ਪਤਨੀ ਨੂੰ ਕੈਨੇਡਾ ਦੇ ਮੋਬਾਈਲ ਨੰਬਰ +158170 23702 ਤੋਂ ਉਸਦਾ ਭਤੀਜਾ ਅਮਨ ਬਣ ਕੇ ਵੱਟਸਐਪ ਕਾਲ ਕਰਕੇ ਮੁੱਦਈ ਦੇ ਬੈਂਕ ਖਾਤਾ ਨੰਬਰ 50100253137774 ਵਿੱਚ 11 ਹਜ਼ਾਰ ਕੈਨੇਡੀਅਨ ਡਾਲਰ ਪਾਉਣ ਦਾ ਝਾਂਸਾ ਦੇ ਕੇ ਉਸ ਦੀ ਜਾਅਲੀ ਸਲਿਪ ਮੁੱਦਈ ਨੂੰ ਭੇਜ ਦਿੱਤੀ ਤੇ ਫਿਰ ਦੂਜੇ ਦਿਨ ਮੁਦੱਈ ਨੂੰ ਫੋਨ ਕਰਕੇ ਉਕਤ ਮੋਨੀ ਦੇਵੀ ਦੇ ਬੈਂਕ ਅਕਾਊਟ ਨੰਬਰ 50100513750552 ਵਿੱਚ 2 ਲੱਖ 70 ਹਜਾਰ ਰੁਪਏ ਪੁਆ ਕੇ ਉਸ ਨਾਲ ਧੋਖਾਧੜੀ ਕੀਤੀ। ਜਾਂਂਚ ਅਧਿਕਾਰੀ ਮਧੂ ਬਾਲਾ ਨੇ ਦੱਸਿਆ ਹੈ ਕਿ ਪੁਲੀਸ ਵਲੋਂ ਮੋਨੀ ਦੇਵੀ ਪੁੱਤਰੀ ਸੁਨੀਤਾ ਦੇਵੀ ਵਾਸੀ ਮਕਾਨ ਨੰਬਰ 25 ਗਲੀ ਨੰਬਰ 4 ਮੀਠਾਪੁਰ ਬਦਰਪੁਰ ਲਖਪਤ ਕਲੋਨੀ ਸਾਊਥ ਦਿੱਲੀ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।