ਸਮਰਾਲਾ: ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਬਲਾਕ ਪੱਧਰ ਦੀ ਚੋਣ ਹਰਿੰਦਰ ਸਿੰਘ ਲੱਖੋਵਾਲ ਸੂਬਾ ਜਨਰਲ ਸਕੱਤਰ, ਪਰਮਿੰਦਰ ਸਿੰਘ ਪਾਲਮਾਜਰਾ, ਸੀਨੀਅਰ ਆਗੂ ਅਵਤਾਰ ਸਿੰਘ ਮੇਹਲੋਂ ਅਤੇ ਮਨਜੀਤ ਸਿੰਘ ਢੀਂਡਸਾ ਦੀ ਦੇਖ-ਰੇਖ ਹੇਠ ਹੋਈ, ਜਿਸ ਵਿਚ ਗੁਰਸੇਵਕ ਸਿੰਘ ਮੰਜਾਲੀ ਕਲਾਂ ਨੂੰ ਸਰਬ ਸੰਮਤੀ ਨਾਲ ਬਲਾਕ ਪ੍ਰਧਾਨ ਚੁਣ ਲਿਆ ਗਿਆ। ਕੁਲਵਿੰਦਰ ਸਿੰਘ ਸਰਵਰਪੁਰ ਦੂਜੀ ਵਾਰ ਤਹਿਸੀਲ ਪ੍ਰਧਾਨ ਬਣੇ, ਸਤਵੰਤ ਸਿੰਘ ਪਾਲਮਜਰਾ, ਹਰਦੇਵ ਸਿੰਘ ਫੌਜੀ ਬਾਲਿਓਂ, ਜਗਜੀਤ ਸਿੰਘ ਮੁੱਤਿਓਂ, ਬਹਾਦਰ ਸਿੰਘ ਪੜੌਦੀ ਅਤੇ ਗੁਰਮੁੱਖ ਸਿੰਘ ਭੰਗਲਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਸੇ ਤਰਾਂ ਰਣਧੀਰ ਸਿੰਘ ਖੱਟਰਾਂ, ਸਵਰਨ ਸਿੰਘ ਮੱਲਮਾਜਰਾ, ਲਾਡੀ ਭਗਵਾਨਪੁਰਾ, ਸਹੇਲ ਸਿੰਘ ਬੌਂਦਲੀ, ਰਾਜਵੀਰ ਸਿੰਘ ਮੱਲਮਾਜਰਾ, ਰੁਪਿੰਦਰ ਸਿੰਘ ਪਾਲਮਾਜਰਾ, ਹਰਪਾਲ ਸਿੰਘ ਬੰਬਾਂ, ਨਰਿੰਦਰਜੀਤ ਸਿੰਘ ਹਰਿਓਂ, ਸੁਖਦੇਵ ਸਿੰਘ ਰੁਪਾਲੋਂ ਅਤੇ ਸੁਰਿੰਦਰ ਸਿੰਘ ਖੱਟਰਾਂ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। -ਪੱਤਰ ਪ੍ਰੇਰਕ