ਨਿੱਜੀ ਪੱਤਰ ਪ੍ਰੇਰਕ
ਖੰਨਾ, 15 ਫਰਵਰੀ
ਇਥੋਂ ਦੇ ਵਾਰਡ ਨੰਬਰ-10 ਵਿਜੈ ਨਗਰ ਵਿਖੇ ਉੱਘੇ ਤੇ ਲੇਖਕ ਗੁਰਿੰਦਰ ਸਿੰਘ ਕਲਸੀ ਦਾ ਬਾਲ ਨਾਵਲ ‘ਨਿੱਕਾ ਵਿਗਿਆਨੀ’ ਤੇ ਅਨੁਵਾਦ ਕੀਤੀ ਬਾਲ ਸਾਹਿਤ ਪੁਸਤਕ ‘ਮੀਤਾ ਤੇ ਉਸਦੀ ਜਾਦੂਈ ਜੁੱਤੀ’ ਰਿਲੀਜ਼ ਕੀਤੀਆਂ ਗਈਆਂ। ਇਸ ਮੌਕੇ ਗਰੇਵਾਲ ਨੇ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਲ ਨਾਵਲ ਪੜ੍ਹ ਕੇ ਬੱਚੇ ਸਾਹਿਤ ਨਾਲ ਜੁੜਨਗੇ ਤੇ ਵਿਗਿਆਨਕ ਸੋਚ ਦੇ ਧਾਰਨੀ ਬਣਨਗੇ। ਸਤਿੰਦਰਪਾਲ ਸਿੰਘ ਨੇ ਸਾਹਿਤ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਜਗਜੀਤ ਸਿੰਘ ਮਾਨੂੰਪੁਰੀ ਨੇ ਕਿਹਾ ਕਿ ਪੁਸਤਕ ਨੂੰ ਬੱਚਿਆਂ ਅੰਦਰ ਸਾਹਿਤ ਪ੍ਰੀ-ਜਾਗਰੂਕਤਾ ਪੈਦਾ ਕਰਨ ਲਈ ਇਕ ਪ੍ਰੇਰਨਾ ਸ੍ਰੋਤ ਦੱਸਿਆ।