ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਅਕਤੂਬਰ
ਮੁਸਲਮਾਨਾਂ ਦੀ ਸਭ ਤੋਂ ਪੁਰਾਣੀ ਪਾਰਟੀ ਮਜਲਿਸ ਅਹਿਰਾਰ ਇਸਲਾਮ ਹਿੰਦ ਦਾ ਜਨਾਬ ਗੁਲਾਮ ਹਸਨ ਕੈਸਰ ਨੂੰ ਸਰਬਸੰਮਤੀ ਨਾਲ ਕੌਮੀ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਮਜਲਿਸ ਅਹਿਰਾਰ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੇ ਦੇਹਾਂਤ ਕਾਰਨ ਇਹ ਅਹੁਦਾ ਖਾਲੀ ਹੋ ਗਿਆ ਸੀ। ਅਹਿਰਾਰ ਦੇ ਸਕੱਤਰ ਸ਼ਾਹਨਵਾਜ਼ ਖਾਨ ਨੇ ਦੱਸਿਆ ਕਿ 29 ਦਸੰਬਰ ਨੂੰ ਅਹਿਰਾਰ ਦੇ ਸਥਾਪਨਾ ਦਿਨ ਮੌਕੇ ਇਸ ਵਾਰ ਦੇਸ਼ ਭਰ ਤੋਂ ਅਹਿਰਾਰ ਇਸਲਾਮ ਦੇ ਕਾਰਜਕਾਰਨੀ ਦੀ ਮੀਟਿੰਗ ਲੁਧਿਆਣਾ ’ਚ ਬੁਲਾਈ ਜਾਵੇਗੀ, ਜਿਸ ਵਿੱਚ ਮਜਲਿਸ ਅਹਿਰਾਰ ਦੇ ਨਵੇਂ ਕੌਮੀ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ।