ਜੋਗਿੰਦਰ ਸਿੰਘ ਓਬਰਾਏ
ਖੰਨਾ, 2 ਅਕਤੂਬਰ
ਇਥੋਂ ਦੇ ਰਾਧਾ ਵਾਟਿਕਾ ਸਕੂਲ ਵਿੱਚ ਗਾਂਧੀ ਜੈਅੰਤੀ ਨੂੰ ਸਮਰਪਿਤ ਆਜ਼ਾਦੀ ਦਾ ਮਹਾ ਉਤਸਵ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਤੋਂ 750 ਵਿਦਿਆਰਥੀਆਂ ਨੇ ਹਿੱਸਾ ਲੈਂਦਿਆਂ ਵੇਸਟ ਟੂ ਆਰਟ ਦੀ ਪ੍ਰਦਰਸ਼ਨੀ ਲਾਈ। ਇਸ ਮੌਕੇ ਸੈਨੀਟੇਸ਼ਨ ਸਾਖ਼ਾ ਦੇ ਮੁਖੀ ਹਰਵਿੰਦਰ ਸਿੰਘ ਨੇ ਸਲਾਈਡ ਸ਼ੋਅ ਰਾਹੀਂ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਕੂੜੇ ਦੀ ਸਾਂਭ ਸੰਭਾਲ, ਸੋਰਸ ਸੈਗਰੀਗੇਸ਼ਨ ਅਤੇ ਹੋਮ ਕੰਮਪੋਸਟਿੰਗ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਕੌਂਸਲ ਕੂੜੇ ਦੀ ਸੰਭਾਲ ਲਈ ਕਈ ਤਰ੍ਹਾਂ ਦੇ ਕੰਮ ਕਰ ਰਹੀ ਹੈ, ਇਸ ਲਈ ਘਰੇਲੂ ਤੌਰ ’ਤੇ ਬੱਚਿਆਂ ਅਤੇ ਮਾਤਾ-ਪਿਤਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਘਰ ਵਿਚੋਂ ਨਿਕਲਣ ਵਾਲਾ ਕੂੜਾ ਵੱਖ-ਵੱਖ ਕਰਕੇ ਵੈਸਟ ਪਿੱਕਰ ਨੂੰ ਦਿੱਤਾ ਜਾਵੇ, ਇਸ ਦੇ ਨਾਲ ਹੀ ਰਸੋਈ ਵੇਸਟ ਲਈ ਹੋਮ ਕੰਪੋਸਟਿੰਗ ਦਾ ਤਰੀਕਾ ਵੀ ਸਮਝਾਇਆ ਗਿਆ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਮਹਾਤਮਾ ਗਾਂਧੀ ਦੇ 152ਵੇਂ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ 118ਵੇਂ ਜਨਮ ਦਿਵਸ ਸਬੰਧੀ ਸ਼ਹਿਰ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿੱਚ ਸਮਾਗਮ ਕਰਵਾਏ ਗਏ। ਇਸ ਸਬੰਧੀ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗਰਾਮ ਵਿੱਚ ਨੰਬਰ-4 ਪੰਜਾਬ ਏਅਰ ਸਕਾਰਡਨ ਐੱਨਸੀਸੀ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਏਸੀ ਸੇਠੀ ਤੇ ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੀ ਅਗਵਾਈ ਹੇਠ ਕਰਵਾਇਆ ਗਿਆ। ਜੀਜੀਐੱਨਕੇਸੀਡਬਲਿਯੂ ਵਿੱਚ ਵੀ ਗਾਂਧੀ ਜੈਅੰਤੀ ਵਰਚੁਅਲ ਮੋਡ ’ਤੇ ਮਨਾਈ ਗਈ। ਦ੍ਰਿਸ਼ਟੀ ਆਰਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਵਿੱਚ ਵੀ ਗਾਂਧੀ ਜੈਅੰਤੀ ਮਨਾਈ ਗਈ।