ਖੰਨਾ: ਇੱਥੋਂ ਦੇ ਖੰਨਾ ਨਰਸਿੰਗ ਹੋਮ ਦੇ ਮਾਲਕ ਡਾ. ਰਣਜੀਤ ਖੰਨਾ ਦੀ ਅਗਵਾਈ ਹੇਠ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ ਗਿਆ। ਇਸ ’ਚ ਚਾਰ ਤਰ੍ਹਾਂ ਦੀਆਂ ਬਿਮਾਰੀਆਂ ਲਈ ਮੁਫ਼ਤ ਓਪੀਡੀ ਸ਼ੁਰੂ ਕੀਤੀ ਗਈ ਹੈ। ਇਹ ਸਹੂਲਤ 12 ਸਤੰਬਰ ਤੋਂ ਆਰੰਭ ਹੋ ਕੇ ਅਕਤੂਬਰ ਤੱਕ ਪੂਰਾ ਮਹੀਨਾ ਚੱਲੇਗੀ। ਇਸ ਵਿੱਚ ਬੱਚਿਆਂ ਦੀਆਂ ਬਿਮਾਰੀਆਂ ਲਈ ਮੁਫ਼ਤ ਓਪੀਡੀ ਚਾਇਲਡ ਸਪੈਸ਼ਲਿਸਟ, ਡਾ. ਭਜਰਾਜ, ਹੱਡੀਆਂ ਦੇ ਰੋਗਾਂ ਦੇ ਮਾਹਰ ਡਾ. ਮਨਦੀਪ ਮਿੱਤਲ, ਨਿਊਰੋ ਸਰਜਰੀ ਸਬੰਧੀ ਡਾ. ਨਿਤਿਸ਼ ਅਰੋੜਾ ਅਤੇ ਪਲਾਸਟਿਕ ਸਰਜਰੀ ਨਾਲ ਸਬੰਧਤ ਰੋਗਾਂ ਲਈ ਮਾਹਰ ਡਾ. ਸੋਨਿਕਾ ਅਰੋੜਾ ਮਰੀਜ਼ਾਂ ਨੂੰ ਦੇਖਣਗੇ। -ਨਿੱਜੀ ਪੱਤਰ ਪ੍ਰੇਰਕ