ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜੂਨ
ਦਸ਼ਮੇਸ਼ ਪਿਤਾ ਵੈੱਲਫੇਅਰ ਸੁਸਾਇਟੀ ਵਲੋਂ ਲੁਧਿਆਣਾ ਗੈਸਟਰੋ ਤੇ ਗਾਈਨੀ ਸੈਂਟਰ ਦੇ ਸਹਿਯੋਗ ਨਾਲ ਮੁਫ਼ਤ ਡਾਕਟਰੀ ਕੈਂਪ ਲਗਾਇਆ ਗਿਆ ਜਿਸ ਵਿੱਚ 147 ਜ਼ਰੂਰਤਮੰਦ ਮਰੀਜ਼ਾਂ ਨੇ ਆਪਣਾ ਚੈਕਅੱਪ ਕਰਾਇਆ। ਕੈਂਪ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੱਧੂ ਨੇ ਕੀਤਾ। ਇਸ ਮੌਕੇ ਡਾ: ਕਾਰਿਤਕ ਗੋਇਲ ਅਤੇ ਡਾ: ਸੁਚਿਤਰਾ ਬੀ ਗੋਇਲ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ। ਇਸ ਮੌਕੇ ਜਗਮੀਤ ਸਿੰਘ ਨੋਨੀ, ਬਲਵਿੰਦਰ ਸਿੰਘ ਸਿਆਣ, ਕੁਲਦੀਪ ਸਿੰਘ, ਯਸ਼ਪਾਲ ਸ਼ਰਮਾ, ਨਿਖਿਲ ਸ਼ਰਮਾ ਅਤੇ ਬਲਬੀਰ ਸਿੰਘ ਰਾਜਾ ਦਾ ਵੀ ਸਨਮਾਨ ਕੀਤਾ ਗਿਆ।