ਜਗਰਾਉਂ: ਪੁਲੀਸ ਨੇ ਮੰਡੀਆਂ ਵਿੱਚੋਂ ਝੋਨੇ ਦੀਆਂ ਬੋਰੀਆਂ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਚੋਰੀ ਕੀਤੇ ਝੋਨੇ ਦੇ ਗੱਟੂਆਂ ਸਮੇਤ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਏਐੱਸਆਈ ਰੇਸ਼ਮ ਸਿੰਘ ਥਾਣਾ ਸੀਆਈਏ ਨੇ ਦੱਸਿਆ ਕਿ ਇਸ ਸਬੰਧੀ ਖਾਸ ਸੂਹੀਏ ਨੇ ਸੂਚਨਾ ਦਿੱਤੀ ਕਿ ਟਰੱਕਾਂ ਵਿੱਚੋਂ ਦਵਿੰਦਰ ਸਿੰਘ ਉਰਫ ਜੀਵਨ, ਗਣੇਸ਼, ਸੰਜੀਵ ਕੁਮਾਰ ਚੂਹੀ ਭੁੰਗਾ ਆਦਿ ਮੁਲਜ਼ਮ ਜਿਨ੍ਹਾਂ ਦਾ ਗਰੋਹ ਬਣਾਇਆ ਹੋਇਆ ਹੈ ਬੋਰੀਆਂ ਲਾਹ ਲੈਂਦੇ ਹਨ । ਇਨ੍ਹਾਂ ਨੇ ਟਰੱਕਾਂ ਵਿੱਚੋਂ ਝੋਨਾ ਚੋਰੀ ਕਰਕੇ ਆਪਣੇ ਘਰਾਂ ਵਿੱਚ ਰੱਖਿਆ ਹੋਇਆ ਹੈ । ਪੁਲੀਸ ਨੇ ਮੁੱਖ ਮੁਲਜ਼ਮ ਦਵਿੰਦਰ ਸਿੰਘ ਉਰਫ ਜੀਵਨ ਦੇ ਘਰ ਸ਼ੇਰਪੁਰ ਫਾਟਕ ਬਾਗ ਖੇਤਾ ਰਾਮ ਵਿੱਚ ਛਾਪਾ ਮਾਰਿਆ। ਪੁਲੀਸ ਨੂੰ 5 ਕੁਇੰਟਲ 25 ਕਿੱਲੋ ਦੇ ਕਰੀਬ ਦੇ 15 ਥੈਲੇ ਬਰਾਮਦ ਹੋਏ। -ਪੱਤਰ ਪ੍ਰੇਰਕ