ਪੱਤਰ ਪ੍ਰੇਰਕ
ਜਗਰਾਉਂ, 3 ਜੁਲਾਈ
ਪੁਲੀਸ ਜਿਲ੍ਹਾ ਲੁਧਿਆਣਾ (ਦਿਹਾਤੀ) ਵੱਲੋਂ ਵੱਖ-ਵੱਖ ਥਾਂਵਾ ਤੋਂ ਚਾਰ ਤਸਕਰਾਂ ਨੂੰ ਹਿਰਾਸਤ ’ਚ ਲਿਆ ਜਦਕਿ ਇੱਕ ਤਸਕਰ ਪੁਲੀਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਫੜ੍ਹੇ ਗਏ ਮੁਲਜ਼ਮਾਂ ਕੋਲੋਂ ਇੱਕ ਲਾਂਸਰ ਕਾਰ, 80 ਗਰਾਮ ਨਸ਼ੀਲਾ ਪਦਾਰਥ ਅਤੇ 255 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਏ.ਐੱਸ.ਆਈ. ਗੁਰਮੀਤ ਸਿੰਘ ਥਾਣਾ ਸਿੱਧਵਾਂ ਬੇਟ ਨੇ ਗਸ਼ਤ ਦੌਰਾਨ ਰੈਂਕੂ ਪੁੱਤਰ ਪ੍ਰੀਤਮ ਸਿੰਘ ਵਾਸੀ ਸਲੇਮਪੁਰ ਟਿੱਬਾ ਨੂੰ ਹਿਰਾਸਤ ’ਚ ਲੈ ਕੇ 150 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਜਦਕਿ ਰੈਂਕੂ ਦਾ ਸਾਥੀ ਪ੍ਰੀਤਮ ਸਿੰਘ ਪੁੱਤਰ ਭਗਵਾਨ ਸਿੰਘ ਫਰਾਰ ਹੋ ਗਿਆ। ਸਦਰ ਦੀ ਪੁਲੀਸ ਨੇ ਕਮਲਜੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਨੂੰ 102 ਗੋਲੀਆਂ ਸਮੇਤ ਕਾਬੂ ਕੀਤਾ। ਏ.ਐੱਸ.ਆਈ. ਰਜਿੰਦਰ ਕੁਮਾਰ ਨੇ ਪਰਮਿੰਦਰ ਸਿੰਘ ਵਾਸੀ ਖੌਲਿਆਂ ਵਾਲਾ ਖੂਹ ਮਲਸੀਹਾਂ ਬਾਜਣ ਨੂੰ 30 ਗਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਏ.ਐਸ.ਆਈ. ਅਵਤਾਰ ਸਿੰਘ ਨੇ ਹਰਜੀਤ ਸਿੰਘ ਉਰਫ਼ ਜੀਤੀ ਵਾਸੀ ਪਿੰਡ ਰੁੜਕਾ ਕਲਾਂ ਨੂੰ ਕਾਰ ਲਾਂਸਰ ਨੰਬਰ ਪੀ.ਬੀ.10 ਸੀ.ਐਲ 3127 ਸਮੇਤ ਹਿਰਾਸਤ ’ਚ ਲਿਆ ਜਾਮਾ ਤਲਾਸ਼ੀ ਦੌਰਾਨ ਹਰਜੀਤ ਸਿੰਘ ਜੀਤੀ ਕੋਲੋਂ 50 ਗਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੰਜਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਕੇਸ ਦਰਜ਼ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।