ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜਨਵਰੀ
ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਨੇ ਧਰਮਪਾਲ ਵਾਸੀ ਬਾਜਵਾ ਨਗਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਮਾਡਲ ਗ੍ਰਾਮ ਵਾਸੀ ਸੁੱਖਪ੍ਰੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਾਣਕਾਰੀ ਦਿੱਤੀ ਹੈ ਕਿ ਧਰਮਪਾਲ ਉਸ ਦਾ ਵਾਕਫ਼ ਹੈ ਅਤੇ ਉਸ ਨੇ ਧਰਮਪਾਲ ਨੂੰ 40 ਗ੍ਰਾਮ 420 ਮਿਲੀਗ੍ਰਾਮ ਸੋਨਾ ਗਹਿਣੇ ਬਣਾਉਣ ਲਈ ਦਿੱਤਾ ਸੀ। ਉਸ ਵੱਲੋਂ ਕੁਝ ਸੋਨੇ ਦੇ ਗਹਿਣੇ ਤਾਂ ਦੇ ਦਿੱਤੇ ਗਏ ਸਨ ਪਰ ਉਸ ਵਿੱਚੋਂ ਬਚਿਆ ਹੋਇਆ 32 ਗ੍ਰਾਮ 500 ਮਿਲੀਗ੍ਰਾਮ ਸੋਨਾ ਵਾਪਸ ਨਹੀਂ ਕੀਤਾ।