ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਅਕਤੂਬਰ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਤੀ ਨਗਰ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਵਾਧੂ ਸਮਾਨ ਤੋਂ ਤਿਆਰ ਕੀਤੇ ਸੁੰਦਰ ਮਾਡਲਾਂ ਦੀ ਪ੍ਰਦਰਸ਼ਨੀ ਲਈ ਦੀਵਾਲੀ ਮੇਲਾ ਲਾਇਆ ਗਿਆ। ਇਸ ਮੇਲੇ ਵਿੱਚ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਦੀਵਾਲੀ ਮੇਲੇ ਦਾ ਆਯੋਜਨ ਨਵਚੇਤਨਾ ਵੂਮੈਨ ਫਰੰਟ ਦੀ ਸੀਨੀਅਰ ਮੀਤ ਪ੍ਰਧਾਨ ਪੱਲਵੀ ਗਰਗ ਦੀ ਸਹਾਇਤਾ ਨਾਲ ਲਾਇਆ ਗਿਆ। ਇਸ ਮੇਲੇ ਦਾ ਮਕਸਦ ਜਿੱਥੇ ਵਿਦਿਆਰਥੀਆਂ ਅੰਦਰਲੀ ਕਲਾ ਨੂੰ ਬਾਹਰ ਲਿਆਉਣਾ ਸੀ ਉੱਥੇ ਪਟਾਕਿਆਂ ਦੀ ਥਾਂ ਹਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨਾ ਸੀ। ਉਨ੍ਹਾਂ ਦੱਸਿਆ ਕਿ ਵਧੀਆ ਮਾਡਲ ਬਣਾਉਣ ਵਾਲੇ ਪਹਿਲੇ 15 ਵਿਦਿਆਰਥੀਆਂ ਨੂੰ ਕੰਬਲ ਅਤੇ ਹਰੇਕ ਭਾਗੀਦਾਰ ਵਿਦਿਆਰਥੀ ਨੂੰ ਤੋਹਫ਼ੇ ਦਿੱਤੇ ਗਏ। ਇਸ ਮੌਕੇ ਰਾਜੇਸ਼ ਗਰਗ, ਰੱਜਤ ਕੁਮਾਰ, ਨਰਿੰਦਰ ਕੱਸ਼ਯਪ, ਰਾਜਪਾਲ ਦਿਓਲ, ਮਨਜੀਤ ਸਿੰਘ, ਸੌਦਾਗਰ ਅਲੀ, ਸੁਰਿੰਦਰ ਸਿੰਘ ਕੰਗ, ਗੁਰਪ੍ਰੀਤ ਸਿੰਘ, ਇੰਦਰਦੀਪ ਸਿੰਘ ਅਤੇ ਮੋਹਿਤ ਸੂਦ ਹਾਜ਼ਰ ਸਨ।