ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਜੂਨ
ਅੱਜ ਇਥੇ ਸਾਬਕਾ ਸੈਨਿਕਾਂ ਨੇ ਵੱਡੀ ਗਿਣਤੀ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਕੈਪਟਨ ਨੰਦ ਲਾਲ ਮਾਜਰੀ ਦੀ ਅਗਵਾਈ ਹੇਠ ਧਰਨਾ ਤੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਸ੍ਰੀ ਮਾਜਰੀ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਚਾਰ ਸਾਲ ਸਰਵਿਸ ਦੇ ਸੈਨਿਕਾਂ ਨਾਲ ਹੀ ਮਿਲਾਇਆ ਜਾਵੇਗਾ, ਜੋ 28 ਤੋਂ 32 ਸਾਲ ਦੀ ਸਰਵਿਸ ਕਰ ਕੇ ਆਏ ਹਨ। ਇਸ ਯੋਜਨਾ ਨਾਲ ਚਾਰ ਸਾਲ ਦੀ ਨੌਕਰੀ ਉਪਰੰਤ ਨੌਜਵਾਨ ਘਰ ਵਿਹਲੇ ਬੈਠ ਜਾਣਗੇ ਅਤੇ ਉਨ੍ਹਾਂ ਦਾ ਭਵਿੱਖ ਖਤਰੇ ਵਿੱਚ ਪੈ ਜਾਵੇਗਾ। ਸਾਬਕਾ ਸੈਨਿਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਯੋਜਨਾ ਬਿਲਕੁਲ ਬੰਦ ਕੀਤੀ ਜਾਵੇ। ਜੇਕਰ ਸਰਕਾਰ ਨੇ ਇਹ ਯੋਜਨਾ ਬੰਦ ਨਾ ਕੀਤੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ। ਇਸ ਮੌਕੇ ਕੈਪਟਨ ਮੁਕੰਦ ਸਿੰਘ, ਸੂਬੇਦਾਰ ਕਰਨੈਲ ਸਿੰਘ, ਹਰਜੀਤ ਸਿੰਘ, ਬੁੱਧ ਸਿੰਘ, ਕੁਲਦੀਪ ਸਿੰਘ, ਕਰਨੈਲ ਸਿੰਘ, ਅਜੀਤ ਸਿੰਘ, ਗੁਰਮੇਲ ਸਿੰਘ, ਰਵੀ ਸਿੰਘ, ਹਰੀ ਸਿੰਘ, ਕੇਸਰ ਸਿੰਘ, ਨਾਇਬ ਸਿੰਘ, ਗੁਰਮੇਲ ਸਿੰਘ, ਕੁਲਦੀਪ ਸਿੰਘ, ਸਤਿੰਦਰਪਾਲ ਸਿੰਘ, ਮੇਵਾ ਸਿੰਘ, ਚਰਨ ਸਿੰਘ, ਗੁਲਜ਼ਾਰ ਸਿੰਘ, ਪ੍ਰਗਟ ਸਿੰਘ, ਜਗਰੂਪ ਸਿੰਘ, ਰਾਮ ਮੋਹਨ ਸਿੰਘ, ਮਲਕੀਤ ਸਿੰਘ, ਬਹਾਦਰ ਸਿੰਘ, ਵਿਨੋਦ ਕੁਮਾਰ, ਬਲਵੰਤ ਸਿੰਘ, ਸੋਹਣ ਸਿੰਘ ਆਦਿ ਹਾਜ਼ਰ ਸਨ।