ਮੰਡੀ ਅਹਿਮਦਗੜ੍ਹ: ਰੋਟਰੀ ਕਲੱਬ ਵੱਲੋਂ ਸਥਾਨਕ ਗਾਂਧੀ ਸਕੂਲ ਵਿੱਚ ਕਿਸ਼ੋਰ ਵਿਦਿਆਰਥੀਆਂ ਨੂੰ ਪੜ੍ਹਾਉਣ ਵੇਲੇ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਸੈਮੀਨਾਰ ਕਰਵਾਇਆ ਗਿਆ। ਅਜੈ ਜੈਨ ਅਤੇ ਪ੍ਰਿੰਸੀਪਲ ਵਿਨੈ ਗੋਇਲ ਨੇ ਉਦਘਾਟਨੀ ਅਤੇ ਸਮਾਪਤੀ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ ਅਤੇ ਐੱਸਐੱਚਓ ਸਿਟੀ ਅਰਸ਼ਪ੍ਰੀਤ ਕੌਰ ਗਰੇਵਾਲ ਮੁੱਖ ਬੁਲਾਰੇ ਸਨ। ਇਸ ਮੌਕੇ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਕਿਸ਼ੋਰਾਂ ਦੀਆਂ ਵਿਵਿਹਾਰਕ ਸਮੱਸਿਆਵਾਂ ਨੂੰ ਹੱਲ ਕਰਨ ਦੇ ਨੁਕਤੇ ਦੱਸੇ। ਸੈਮੀਨਾਰ ਦੇ ਅੰਤ ਵਿੱਚ ਸਵਾਲ ਜਵਾਬ ਸੈਸ਼ਨ ਕਰਵਾਇਆ ਗਿਆ ਜਿਸ ਦੌਰਾਨ ਵਿਸ਼ਾ ਮਾਹਿਰਾਂ ਨੇ ਅਧਿਆਪਕਾਂ ਨੂੰ ਪੇਸ਼ ਆਉੰਦੀਆਂ ਆਮ ਸਮੱਸਿਆਵਾਂ ਨੂੰ ਹੱਲ ਕਰਨ ਦੇ ਨੁੱਕਤੇ ਦੱਸੇ। ਇਸ ਮੌਕੇ ਅਸਿਸਟੈਂਟ ਗਵਰਨਰ ਡਾ ਰਵਿੰਦਰ ਸ਼ਰਮਾ, ਕੌਂਸਲਰ ਦੀਪਕ ਸ਼ਰਮਾ, ਰਵਿੰਦਰਜੀਤ ਪੁਰੀ ਅਤੇ ਮੀਨਾਕਸ਼ੀ ਪੁਰੀ ਨੇ ਵੀ ਵਿਚਾਰ ਪੇਸ਼ ਕੀਤੇ। -ਪੱਤਰ ਪ੍ਰੇਰਕ