ਗੁਰੂਸਰ ਸੁਧਾਰ: ਕਸਬਾ ਗੁਰੂਸਰ ਸੁਧਾਰ ਵਿੱਚ ਦਸਹਿਰੇ ਦਾ ਤਿਉਹਾਰ ਮਨਾਏ ਜਾਣ ਲਈ ਭਾਰੀ ਉਤਸ਼ਾਹ ਹੈ, ਇਸੇ ਸਿਲਸਿਲੇ ਵਿੱਚ ਅੱਜ ਨਵੀਂ ਦਸਹਿਰਾ ਕਮੇਟੀ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਨਵੀਂ ਕਮੇਟੀ ਵਿਚ ਸੁਭਾਸ਼ ਕੁਮਾਰ ਜਿੰਦਲ ਪ੍ਰਧਾਨ, ਹਾਕਮ ਸਿੰਘ ਗਿੱਲ ਮੀਤ ਪ੍ਰਧਾਨ, ਤਲਵਿੰਦਰ ਸਿੰਘ ਬੱਬਲੂ ਖ਼ਜ਼ਾਨਚੀ ਚੁਣੇ ਗਏ। ਸੁਨੀਲ ਕੁਮਾਰ ਸੈਨ, ਪਲਵਿੰਦਰ ਸਿੰਘ ਸੰਘੇੜਾ, ਜਗਰੂਪਇੰਦਰ ਸਿੰਘ ਸੰਘੇੜਾ, ਰਾਜ ਕੁਮਾਰ, ਸਰਪੰਚ ਹਰਮਿੰਦਰ ਸਿੰਘ ਗਿੱਲ, ਵਿਕਾਸ ਕੁਮਾਰ ਨੀਨੂੰ, ਸੁਖਰਾਜ ਕਲੇਰ, ਸਾਬਕਾ ਸਰਪੰਚ ਜਸਵਿੰਦਰ ਸਿੰਘ ਧਾਲੀਵਾਲ, ਬੱਬੂ ਬੀਕਾਨੇਰ, ਪਵਨ ਕੁਮਾਰ ਜੈਦਿਆ, ਜਤਿੰਦਰ ਸਿੰਘ ਤਿੰਦੀ, ਇੰਦਰਜੀਤ ਸਿੰਘ ਕੌਂਟੀ, ਰਕੇਸ਼ ਵਰਮਾ ਕਾਰਜਕਾਰਨੀ ਦੇ ਮੈਂਬਰ ਚੁਣੇ ਗਏ। ਪ੍ਰਧਾਨ ਸੁਭਾਸ਼ ਜਿੰਦਲ, ਮੀਤ ਪ੍ਰਧਾਨ ਹਾਕਮ ਸਿੰਘ ਗਿੱਲ ਨੇ ਦੱਸਿਆ ਕਰੋਨਾਵਾਇਰਸ ਕਾਰਨ ਦੋ ਸਾਲ ਤੱਕ ਸੁਧਾਰ ਬਾਜ਼ਾਰ ਵਿੱਚ ਤਿਉਹਾਰ ਨਾ ਮਨਾਏ ਜਾਣ ਕਾਰਨ ਇਸ ਵਾਰ ਦਸਹਿਰੇ ਦਾ ਤਿਉਹਾਰ ਮਨਾਉਣ ਲਈ ਭਾਰੀ ਉਤਸ਼ਾਹ ਹੈ। -ਪੱਤਰ ਪ੍ਰੇਰਕ