ਲੁਧਿਆਣਾ (ਗੁਰਿੰਦਰ ਸਿੰਘ): ਅਕਾਲੀ-ਬਸਪਾ ਦੇ ਹਲਕਾ ਪੱਛਮੀ ਤੋਂ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਚੋਣ ਮੁਹਿੰਮ ਬੀਬੀਆਂ ਨੇ ਸੰਭਾਲ ਲਈ ਹੈ। ਗਰੇਵਾਲ ਦੇ ਹੱਕ ਵਿੱਚ ਅੱਜ ਉਨ੍ਹਾਂ ਦੀ ਪਤਨੀ ਬੀਬੀ ਪਰਮਜੀਤ ਕੌਰ ਗਰੇਵਾਲ ਦੀ ਅਗਵਾਈ ਹੇਠ ਬੀਬੀਆਂ ਨੇ ਹਾਊਸਿੰਗ ਬੋਰਡ ਕਲੋਨੀ, ਰਣਜੀਤ ਨਗਰ, ਰੋਜ਼ ਇਨਕਲੇਵ, ਨਿਊ ਪ੍ਰੋਫੈਸਰ ਕਲੋਨੀ, ਸਨੀਲ ਪਾਰਕ, ਮਹਾਵੀਰ ਨਗਰ ਅਤੇ ਮਲਕੀਤ ਐਵੇਨਿਊ ’ਚ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਲੋਕਾਂ ਨੇ ਗਰੇਵਾਲ ਦੇ ਹੱਕ ’ਚ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਰੁਪਿੰਦਰ ਕੌਰ, ਸੁਰਿੰਦਰ ਕੋਰ, ਮਨਿੰਦਰ ਕੌਰ ਧਾਲੀਵਾਲ, ਬੀਬੀ ਸ਼ੀਤਲਪ੍ਰਕਾਸ਼ ਕੌਰ, ਰਾਜਵਿੰਦਰ ਕੌਰ ਸੇਖੋ, ਪ੍ਰੋ. ਸਵਿੰਦਰ ਕੌਰ ਆਦਿ ਹਾਜ਼ਰ ਸਨ।