ਖੰਨਾ: ਇੱਥੋਂ ਦੇ ਵਾਰਡ ਨੰਬਰ-25 ਵਿੱਚ ਅੱਜ ਨਗਰ ਕੌਂਸਲ ਵੱਲੋਂ ਗੁਰੂ ਹਰਿਕ੍ਰਿਸ਼ਨ ਨਗਰ ਤੋਂ ਗਿੱਲੇ ਤੇ ਸੁੱਕੇ ਕੂੜੇ ਨੂੰ ਘਰ-ਘਰ ਜਾ ਕੇ ਚੁੱਕਣ ਲਈ ਈ-ਰਿਕਸ਼ਾ ਮੁਹਿੰਮ ਆਰੰਭ ਕੀਤੀ ਗਈ। ਕੌਂਸਲ ਅਧਿਕਾਰੀਆਂ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਘਰਾਂ ਦਾ ਕੂੜਾ ਈ-ਰਿਕਸ਼ਾ ਵਾਲੇ ਨੂੰ ਹੀ ਦੇਣ। ਇਸ ਮੌਕੇ ਰਾਜ ਬੱਤਾ, ਰਾਜ ਸਾਹਨੇਵਾਲੀਆ, ਰਾਕੇਸ਼ ਸ਼ਰਮਾ, ਵਿਪਨ ਗੋਇਲ, ਕੇਸਰ ਸਿੰਘ, ਦਲਵੀਰ ਸਿੰਘ ਤੇ ਅਵਤਾਰ ਸਿੰਘ ਨੇ ਕੌਂਸਲ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਹਰ ਸ਼ਹਿਰ ਵਾਸੀ ਨੂੰ ਸ਼ਹਿਰ ਨੂੰ ਸਾਥ ਸੁਥਰਾ ਰੱਖਣ ਲਈ ਇਸ ਮੁਹਿੰਮ ਵਿਚ ਸਾਥ ਦੇਣ ਦੀ ਅਪੀਲ ਕੀਤੀ। -ਨਿੱਜੀ ਪੱਤਰ ਪ੍ਰੇਰਕ