ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 10 ਫਰਵਰੀ
ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਵੱਖ-ਵੱਖ ਪਿੰਡਾਂ ’ਚ ਚੋਣ ਜਲਸਿਆਂ ਦੌਰਾਨ ਵੱਡੀ ਗਿਣਤੀ ਵਿਚ ਵਿਰੋਧੀ ਪਾਰਟੀਆ ਦੇ ਵਰਕਰਾਂ ਨੂੰ ‘ਆਪ’ ਵਿੱਚ ਸ਼ਮੂਲੀਅਤ ਕਰਵਾ ਰਹੇ ਹਨ। ਇਸੇ ਤਹਿਤ ਸਵ. ਸਰਦਾਰ ਬਿੱਕਰ ਸਿੰਘ ਦੇ ਪੁੱਤਰ ਹਰਇੰਦਰ ਸਿੰਘ ਬਿੱਲਾ ਦਾ ਪੁੱਤਰ ਯਾਦਵਿੰਦਰ ਸਿੰਘ ਰਾਡੂ, ਜੋ ਕਿ ਲਗਪਗ ਤੀਹ ਸਾਲ ਪਿੰਡ ’ਤੇ ਸਰਪੰਚੀ ਕਰ ਚੁੱਕੇ ਹਨ, ਆਪਣੇ ਸਾਥੀਆਂ ਸਣੇ ਅੱਜ ਸ਼੍ਰੋਮਣੀ ਅਕਾਲੀ ਦਲ ਛੱਡ ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਗੱਜਣਮਾਜਰਾ ਨੇ ਆਖਿਆ ਕਿ ‘ਆਪ’ ਵਿੱਚ ਸ਼ਮੂਲੀਅਤ ਕਰਨ ਵਾਲੇ ਹਰ ਵਰਕਰ ਦੇ ਮਾਣ-ਸਨਮਾਨ ਦਾ ਖਿਆਲ ਰੱਖਿਆ ਜਾਵੇਗਾ। ਇਸ ਮੌਕੇ ਜਸਪ੍ਰੀਤ ਸਿੰਘ ਜੱਸਾ, ਜਗਦੀਪ ਜੱਗੀ, ਨਿੱਛਤਰ ਸਿੰਘ, ਮਾਸਟਰ ਰਾਮ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਮੇਵਾ ਸਿੰਘ, ਜਗਤਾਰ ਸਿੰਘ, ਦਾਰਾ ਸਿੰਘ ਆਦਿ ਹਾਜ਼ਰ ਸਨ।