ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਜੁਲਾਈ
ਲੁਹਾਰਾ ਵਿੱਚ 2.0 ਉਜਵਲ ਯੋਜਨਾ ਤਹਿਤ 125 ਲੋੜਵੰਦ ਪਰਿਵਾਰਾਂ ਨੂੰ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਵੱਲੋਂ ਮੁਫ਼ਤ ਗੈਸ ਕੁਨੈਕਸ਼ਨਾਂ ਦੀ ਵੰਡ ਕੀਤੀ ਗਈ।
ਬੀਬੀ ਛੀਨਾ ਨੇ ਕਿਹਾ ਕਿ ਇਸ ਯੋਜਨਾ ਤਹਿਤ ਭਵਿੱਖ ਵਿੱਚ ਵੀ ਗੈਸ ਕੁਨੈਕਸ਼ਨ ਮੁਫ਼ਤ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰ ਵਾਰਡ ਪ੍ਰਧਾਨ, ਬਲਾਕ ਪ੍ਰਧਾਨ ਜਾਂ ਮੁੱਖ ਦਫ਼ਤਰ ਵਿੱਚ ਆਪਣਾ ਨਾਂ ਦਰਜ ਕਰਵਾ ਕੇ ਇਸ ਸਕੀਮ ਦਾ ਲਾਹਾ ਲੈ ਸਕਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਜੋ ਚੋਣ ਵਾਅਦੇ ਕੀਤੇ ਗਏ ਸਨ, ਨੂੰ ਇੱਕ-ਇੱਕ ਕਰ ਕੇ ਲਾਗੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਢੰਡਾਰੀ ਵਿੱਚ ਮੁਹੱਲਾ ਕਲੀਨਿਕ ਖੋਲ੍ਹਿਆ ਜਾ ਰਿਹਾ ਹੈ। ਜਲਦ ਹੀ ਹਲਕੇ ਅੰਦਰ ਜ਼ੱਚਾ-ਬੱਚਾ ਹਸਪਤਾਲ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਇਸ ਮੌਕੇ ਹਰਪ੍ਰੀਤ ਸਿੰਘ ਪੀਏ, ਪਰਮਿੰਦਰ ਸਿੰਘ ਸੌਂਦ, ਜਗਦੇਵ ਸਿੰਘ ਧੁੰਨਾ, ਪ੍ਰਮਿੰਦਰ ਸਿੰਘ ਗਿੱਲ, ਹਰਦੇਵ ਸਿੰਘ, ਦਰਸ਼ਨ ਸਿੰਘ ਢੋਲਣ, ਮੁਨੀਸ਼ ਕੁਮਾਰ ਟਿੰਕੂ (ਸਾਰੇ ਬਲਾਕ ਪ੍ਰਧਾਨ), ਫ਼ਿਰੋਜ਼ ਖ਼ਾਨ, ਦਵਿੰਦਰ ਸ਼ੇਰਪੁਰ, ਸੁੱਖੀ ਜੁਗਿਆਣਾ, ਰਜਿੰਦਰ ਸ਼ਰਮਾ, ਸੁਖਦੇਵ ਗਰਚਾ, ਨੂਰ ਅਹਿਮਦ, ਵਿਨੋਦ ਕੁਮਾਰ, ਜਤਿੰਦਰ ਛਿੰਦਾ, ਸੁਰਿੰਦਰ ਜੰਡੂ, ਡਾ. ਜਸਬੀਰ ਸਿੰਘ ਆਦਿ ਹਾਜ਼ਰ ਸਨ।