ਜਗਰਾਉਂ: ਲਾਇਨਜ਼ ਕਲੱਬ ਜਗਰਾਉਂ ਵੱਲੋਂ ਨੇੜਲੇ ਪਿੰਡ ਮਲਕ ਦੇ ਦੋ ਸਕੂਲਾਂ ’ਚ ਪੜ੍ਹਨ ਵਾਲੇ ਲੋੜਵੰਦ ਵਿਦਿਆਰਥੀਆਂ ਨੂੰ ਗਰਮ ਵਰਦੀਆਂ ਵੰਡੀਆਂ ਗਈਆਂ। ਕਲੱਬ ਦੇ ਪ੍ਰਧਾਨ ਲਾਇਨ ਗੁਲਵੰਤ ਸਿੰਘ, ਸਕੱਤਰ ਲਾਇਨ ਇੰਜਨੀਅਰ ਅੰਮ੍ਰਿਤ ਸਿੰਘ ਥਿੰਦ, ਐੱਮਜੇਐੱਫ ਲਾਇਨ ਸਤਪਾਲ ਗਰੇਵਾਲ ਅਤੇ ਜ਼ੋਨ ਚੇਅਰਮੈਨ ਲਾਇਨ ਚਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਲਗਾਏ ਗਏ ਇਸ ਪ੍ਰਾਜੈਕਟ ਦੀ ਸਕੂਲ ਦੇ ਮੁੱਖ ਅਧਿਆਪਕ ਹਰਜੋਤ ਸਿੰਘ ਅਤੇ ਸਾਥੀਆਂ ਵੱਲੋਂ ਸ਼ਲਾਘਾ ਕੀਤੀ ਗਈ। ਇਹ ਪ੍ਰਾਜੈਕਟ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸਕੱਤਰ ਲਾਇਨ ਅੰਮ੍ਰਿਤ ਸ਼ਿੰਘ ਥਿੰਦ ਵੱਲੋਂ ਆਪਣੇ ਪਿਤਾ ਸਵਰਗੀ ਰਣਜੀਤ ਸਿੰਘ ਦੀ ਯਾਦ ’ਚ ਲਾਇਆ ਗਿਆ। -ਪੱਤਰ ਪ੍ਰੇਰਕ