ਜਗਰਾਉਂ: ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਵਲੋਂ ਮਹਿਫ਼ਿਲ-ਏ-ਅਦੀਬ ਸੰਸਥਾ, ਸਾਹਿਤ ਸਭਾ, ਚੇਅਰਮੈਨ ਰਾਜ ਕੁਮਾਰ ਗੋਇਲ ਯਾਦਗਾਰੀ ਲਾਇਬ੍ਰੇਰੀ ਅਤੇ ਦਸਮੇਸ਼ ਪਬਲਿਕ ਸਕੂਲ ਮੈਹਦੇਆਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿੱਚ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਨੂੰ ਸਮਰਪਿਤ ਲੇਖਕ ਜਸਵਿੰਦਰ ਸਿੰਘ ਛਿੰਦਾ ਦੇ ਪਲੇਠੇ ਨਾਵਲ ‘ਹਵਾਲਾਤ’ ’ਤੇ ਵਿਚਾਰ ਗੋਸ਼ਟੀ ਸਮਾਗਮ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਰਛਪਾਲ ਸਿੰਘ ਚਕਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕੇ ਸਮਾਗਮ ਵਿਚ ਉੱਘੇ ਫਿਲਮੀ ਡਾਇਰੈਕਟਰ ਜਨਜੋਤ ਸਿੰਘ (ਚੱਲ ਮੇਰਾ ਪੁੱਤ) ਮੁੱਖ ਮਹਿਮਾਨ ਵਜ਼ੋਂ ਸਮੂਲੀਅਤ ਕਰਨਗੇ। ਉੱਘੇ ਚਿੰਤਕ ਡਾ. ਸ਼ਵਰਾਜ ਸਿੰਘ ਕੀ ਨੋਟ ਸਪੀਕਰ ਦੇ ਤੌਰ ’ਤੇ ਸਮਾਗਮ ਦਾ ਹਿੱਸਾ ਬਨਣਗੇ। ਪ੍ਰਸਿੱਧ ਨਾਵਲਕਾਰ ਸ੍ਰੀ ਮਿੱਤਰ ਸੈਨ ਮੀਤ ਸਮਾਗਮ ਦੀ ਪ੍ਰਧਾਨਗੀ ਕਰਨਗੇ। -ਪੱਤਰ ਪ੍ਰੇਰਕ