ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 9 ਸਤੰਬਰ
ਪੰਜਾਬ ਦੇ ਚੋਣਵੇਂ ਦੰਗਲ ਮੇਲਿਆਂ ’ਚ ਗਿਣੇ ਜਾਂਦੇ ਪਿੰਡ ਦਿਲਾਵਰਪੁਰ ਵਿੱਚ 52ਵਾਂ ਦੰਗਲ ਮੇਲਾ ਲੱਖ ਦਾਤਾ ਵਾਲਾ ਪੀਰ ਸਖੀ ਸੁਲਤਾਨ ਪੰਜ ਪੀਰ ਦੀ ਯਾਦ ਨੂੰ ਸਮਰਪਿਤ ਲਾਲਾ ਵਾਲੇ ਪੀਰ ਪੰਜਾਂ ਪੀਰਾਂ ਦੇ ਦਰਬਾਰ ’ਤੇ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ’ਚ 350 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ। ਇਸ ਸਬੰਧੀ ਕਾਂਗਰਸੀ ਆਗੂ ਨਰਿੰਦਰਪਾਲ ਸਿੰਘ ਲੱਕੀ ਨੇ ਦੱਸਿਆ ਕਿ ਪਹਿਲੀ ਝੰਡੀ ਦੀ ਕੁਸ਼ਤੀ ਪ੍ਰਿਤਵਾਲ ਫਗਵਾੜਾ ਅਤੇ ਸਿਕੰਦਰ ਸੇਖ ਵਿਚਕਾਰ ਹੋਈ, ਜਿਸ ’ਚ ਦੋਨਾਂ ਪਹਿਲਵਾਨਾਂ ਨੂੰ ਕਾਂਟੇ ਦੀ ਟੱਕਰ ਤੋਂ ਬਾਅਦ ਸਾਂਝੇ ਤੌਰ ’ਤੇ ਜੇਤੂ ਕਰਾਰ ਦਿੰਦਿਆਂ ਜੋਨਡੀਅਰ ਟਰੈਕਟਰ ਨਾਲ ਸਨਮਾਨਿਤ ਕੀਤਾ। ਦੂਜੀ ਝੰਡੀ ਦੀ ਕੁਸ਼ਤੀ ਧਰਮਿੰਦਰ ਕੁਹਾਲੀ ਅਤੇ ਓਮੇਸ਼ ਮਥੁਰਾ ਦਰਮਿਆਨ ਹੋਈ, ਪੁਆਇੰਟਾਂ ਦੇ ਆਧਾਰ ’ਤੇ ਕਰਵਾਈ ਕੁਸ਼ਤੀ ਦਾ ਕੋਈ ਨਤੀਜਾ ਸਾਹਮਣੇ ਨਾ ਆਉਣ ’ਤੇ ਦੋਨਾਂ ਨੂੰ ਸਾਂਝੇ ਤੌਰ ’ਤੇ ਜੇਤੂ ਕਰਾਰ ਦੇ ਦਿੱਤਾ ਗਿਆ, ਜਿਨ੍ਹਾਂ ਨੂੰ ਬੁੂਲਟ ਮੋਟਰਸਾਈਕਲ ਨਾਲ ਨਿਵਾਜਿਆ ਗਿਆ। ਦੰਗਲ ਮੇਲੇ ’ਚ ਮੁੱਖ ਮਹਿਮਾਨ ਵਜੋਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਹਲਕਾ ਵਿਧਾਇਕ ਅੰਗਦ ਸੈਣੀ, ਗੱਦੀਨਸ਼ੀਨ ਭਗਤ ਪ੍ਰਕਾਸ਼ ਰਾਮ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ, ਬਾਬਾ ਪਿੰਦਰ ਸਿੰਘ ਬਿੱਟੂ ਦੋਨੋਂ ਵਾਲ ਕਲਾਂ, ਹੀਰਾ ਦੁੱਗਲ, ਪੱਪੂ ਦੁੱਗਲ, ਰਾਜ ਕੁਮਾਰ, ਕਮਲਜੀਤ ਸਿੰਘ, ਅਮਰਜੀਤ ਸਿੰਘ ਬਿੱਟਾ, ਜਰਨੈਲ ਸਿੰਘ ਚਾਹਲ, ਜੈਦੀਪ, ਚੌਧਰੀ ਹਰਬੰਸ ਲਾਲ ਆਦਿ ਨੇ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਵਲੋਂ ਮੇਲੇ ’ਚ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਦੰਗਲ ਮੇਲੇ ਦੇ ਕੁਮੈਂਟਰ ਮਨਜੀਤ ਸਿੰਘ ਕੰਗ, ਕੁਲਵੀਰ ਕਾਈਨੌਰ ਨੂੰ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਹਰੀ ਪਾਲ, ਪਾਲੀ ਮਹਿਮੀ ਨੰਬਰਦਾਰ, ਜਸਦੀਪ ਸਿੰਘ ਸਾਬਕਾ ਸਰਪੰਚ, ਜੀਵਨ ਲਾਲ ਮਹਿਮੀ, ਅਮਰਜੀਤ ਸਿੰਘ ਮਹਿਮੀ, ਪੱਪੀ ਦੁੱਗਲ, ਦੀਪਾ ਮਹਿਮੀ ਤੇ ਪਾਲ ਸਿੰਘ ਵੀ ਮੌਜੂਦ ਸਨ।