ਸਮਰਾਲਾ: ਸਮਰਾਲਾ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਨੇ ਵਾਰਡ ਨੰਬਰ 4, 6 ਅਤੇ 7 ਵਿੱਚ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲਈ ਨੁੱਕੜ ਮੀਟਿੰਗਾਂ ਰੱਖੀਆਂ। ਵਾਰਡ ਨੰ. 4 ਦੇ ਵਸਨੀਕਾਂ ਨੇ ਅਮਰੀਕ ਸਿੰਘ ਢਿੱਲੋਂ ਨੂੰ ਪੂਰਨ ਵਿਸ਼ਵਾਸ਼ ਦਿਵਾਇਆ ਕਿ ਉਹ ਪੂਰੀ ਤਰ੍ਹਾਂ ਅਮਰੀਕ ਸਿੰਘ ਢਿੱਲੋਂ ਨਾਲ ਖੜ੍ਹੇ ਹਨ। ਇਸ ਮੌਕੇ ਕਰਨਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਮਰਾਲਾ ਦੇ ਲੋਕ ਕਿਸੇ ਪਾਰਟੀ ਨਾਲ ਨਹੀਂ ਬੱਝੇ ਹੋਏ, ਬਲਕਿ ਅਮਰੀਕ ਸਿੰਘ ਢਿੱਲੋਂ ਨਾਲ ਖੜ੍ਹੇ ਹਨ ਜੋ ਵਿਅਕਤੀ ਦੇਰ ਸਵੇਰ ਉਨ੍ਹਾਂ ਦੇ ਹੱਕ ਵਿੱਚ ਖੜ੍ਹਾ ਹੈ ਅਤੇ ਹਮੇਸ਼ਾਂ ਬਿਨਾਂ ਪੱਖਪਾਤ ਤੋਂ ਇਲਾਕੇ ਅਤੇ ਸ਼ਹਿਰ ਦਾ ਵਿਕਾਸ ਕੀਤਾ ਹੈ। ਇਸ ਮੌਕੇ ਪੰਡਿਤ ਕੇਵਲ ਕ੍ਰਿਸ਼ਨ, ਕੌਂਸਲਰ ਮੈਡਮ ਕੌਫੀ, ਸਾਬਕਾ ਕੌਂਸਲਰ ਪਰਮਜੀਤ ਕੌਰ ਕੰਗ, ਲਬੀ ਢਿੱਲੋਂ ਪੀਏ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ