ਜਗਰਾਉਂ: ਇਥੋਂ ਦੀ ਮਹਿਫ਼ਲ-ਏ-ਅਦੀਬ ਸੰਸਥਾ ਦੀ ਇਕੱਤਰਤਾ ਰਾਜਿੰਦਰਪਾਲ ਸ਼ਰਮਾ ਤੇ ਮਹਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਅਤੇ ਸਾਹਿਤ ਸਭਾ ਦੇ ਪ੍ਰਧਾਨ ਪ੍ਰਭਦੀਪ ਸੋਹੀ, ਰਾਜਦੀਪ ਤੂਰ, ਪ੍ਰਿੰਸੀਪਲ ਗੁਰਦੇਵ ਸਿੰਘ ਸੰਦੌੜ, ਪ੍ਰਿੰਸੀਪਲ ਬਲਵੰਤ ਸਿੰਘ ਚਕਰ ਖਾਸ ਮਹਿਮਾਨਾਂ ਵਜੋਂ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਨੇ ਗਾਇਕ ਪਾਲੀ ਦੇਤਵਾਲੀਆਂ ਦੀ ਪਤਨੀ ਅਤੇ ਪ੍ਰਸਿੱਧ ਅਦਾਕਾਰ ਦਲੀਪ ਕੁਮਾਰ ਦੇ ਵਿਛੋੜੇ ’ਤੇ ਦੋ ਮਿੰਟ ਦਾ ਮੌਨ ਧਾਰਿਆ। ਇਸ ਦੌਰਾਨ ਸਮੂਹ ਅਦੀਬਾਂ ਨੇ ਸਭਾ ਦੇ ਸਕੱਤਰ ਜਸਵਿੰਦਰ ਸਿੰਘ ਛਿੰਦਾ ਦਾ ਲਿਖਿਆ ਪਲੇਠਾ ਨਾਵਲ ‘ਹਵਾਲਾਤ’ ਲੋਕ ਅਰਪਣ ਕਰਨ ਦੀ ਰਸਮ ਨਿਭਾਈ। -ਪੱਤਰ ਪ੍ਰੇਰਕ