ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਜੁਲਾਈ
ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਲੋਕ ਸਾਹਿਤ ਮੰਚ, ਪੰਜਾਬੀ ਮਾਂ, ਕੌਮ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਸਹਿਯੋਗ ਨਾਲ ਨਿਰਪੱਖ ਸੋਚ ਰੱਖਣ ਵਾਲੇ ਪੱਤਰਕਾਰ ਹਰਬੀਰ ਸਿੰਘ ਭੰਵਰ ਦੇ ਸਨਮਾਨ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਾਵਲਕਾਰ ਦਵਿੰਦਰ ਸਿੰਘ ਸੇਖਾ ਵੱਲੋਂ ਸੰਪਾਦਿਤ ‘ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ’ ਸਾਹਿਤ ਨੂੰ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿਚ ਚਿੰਤਕ ਪ੍ਰੋ. ਚਮਨ ਲਾਲ, ਸੰਪਾਦਕ ਵਰਿੰਦਰ ਵਾਲੀਆ, ਡਾ. ਸਰੋਜ ਰਾਣੀ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਹਰਬਖਸ਼ ਗਰੇਵਾਲ ਸ਼ਾਮਲ ਹੋਏ।