ਲੁਧਿਆਣਾ: ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਦੀ ਅੰਡਰ-19 ਲੜਕੀਆਂ ਦੀ ਬਾਸਕਟਬਾਲ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥ੍ਰੀਕੇ ਵਿੱਚ ਹੋਈ ਪੰਜਾਬ ਸਕੂਲ ਜ਼ੋਨਲ ਬਾਸਕਟਬਾਲ ਚੈਂਪੀਅਨਸ਼ਿਪ ਜਿੱਤ ਕੇ ਸੋਨੇ ਦਾ ਤਗ਼ਮਾ ਆਪਣੇ ਨਾਮ ਕੀਤਾ। ਸਕੂਲ ਦੀ ਇਸ ਜੇਤੂ ਟੀਮ ਵਿੱਚੋਂ ਪੰਜ ਖਿਡਾਰਨਾਂ ਜਸਲੀਨ ਕੌਰ ਬੇਦੀ, ਗੁਰਸਿਮਰਤ ਕੌਰ, ਸਹਿਜ ਵਿਸ਼ਕਰਮਾ, ਹਰਸ਼ਪ੍ਰੀਤ ਕੌਰ ਅਤੇ ਤਿਸ਼ਮੀਤ ਕੌਰ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲਈ ਚੁਣੀਆਂ ਗਈਆਂ। ਇਸ ਜੇਤੂ ਟੀਮ ਵਿੱਚ ਜਸਲੀਨ ਕੌਰ ਬੇਦੀ ਕੈਪਟਨ ਸੀ, ਜਦਕਿ ਹੋਰਨਾਂ ਖਿਡਾਰਨਾਂ ’ਚ ਉਕਤ ਤੋਂ ਇਲਾਵਾ ਸ਼ੈਲਜਾ ਦੇਵਗਨ, ਅਮਿਤੋਜ਼ ਕੌਰ, ਰੌਣਕ ਅਟਵਾਲ, ਮਨਪ੍ਰੀਤ, ਹੁਨਰ ਗੋਇਲ, ਕਸ਼ਵੀਨ ਕੌਰ ਅਤੇ ਭਾਵਨਾ ਆਦਿ ਖਿਡਾਰਨਾਂ ਸ਼ਾਮਲ ਸਨ। ਇਸ ਟੀਮ ਨੇ ਲੁਧਿਆਣਾ ਜ਼ੋਨ ਦੀਆਂ ਸੱਤ ਟੀਮਾਂ ਨੂੰ ਹਰਾ ਕੇ ਜਿੱਤ ਦਾ ਰਾਹ ਪੱਧਰਾ ਕੀਤਾ। ਸਕੂਲ ਦੀ ਮੁੱਖ ਕੋਚ ਰਾਜੇਸ਼ ਠਾਕੁਰ ਅਤੇ ਪ੍ਰਿੰਸੀਪਲ ਸਤਵੰਤ ਕੌਰ ਭੁੱਲਰ ਨੇ ਉੱਭਰਦੀਆਂ ਹੋਈਆਂ ਇਨ੍ਹਾਂ ਖਿਡਾਰਨਾਂ ਦਾ ਉਤਸ਼ਾਹ ਵਧਾਇਆ। -ਖੇਤਰੀ ਪ੍ਰਤੀਨਿਧ