ਲੁਧਿਆਣਾ: ਥਾਣਾ ਹੈਬੋਵਾਲ ਦੇ ਇਲਾਕੇ ਵਿੱਚ ਇੱਕ ਐਕਟਿਵਾ ਸਕੂਟਰ ਦੀ ਸਾਈਕਲ ਨਾਲ ਟੱਕਰ ਹੋਣ ਕਾਰਨ ਸਾਈਕਲ ਸਵਾਰ ਜ਼ਖ਼ਮੀ ਹੋ ਗਿਆ ਹੈ। ਸੰਧੂ ਨਗਰ ਸਿਵਲ ਲਾਈਨ ਵਾਸੀ ਮਹੇਸ਼ ਕੁਮਾਰ ਨੇ ਦੱਸਿਆ ਹੈ ਕਿ ਉਹ ਸਾਈਕਲ ’ਤੇ ਕੰਮ ਜਾ ਰਿਹਾ ਸੀ ਤਾਂ ਆਈਪੀਐੱਸ ਸਕੂਲ ਜੱਸੀਆਂ ਰੋਡ ਹੈਬੋਵਾਲ ਨੇੜੇ ਨਾਮਲੂਮ ਐਕਟਿਵਾ ਸਕੂਟਰ ਦੇ ਚਾਲਕ ਨੇ ਤੇਜ਼ ਰਫ਼ਤਾਰ ਨਾਲ ਸਾਈਕਲ ਵਿੱਚ ਟੱਕਰ ਮਾਰੀ, ਜਿਸ ਨਾਲ ਉਹ ਡਿੱਗ ਪਿਆ ਤੇ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਦ ਕਿ ਐਕਟਿਵਾ ਸਕੂਟਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ। -ਨਿੱਜੀ ਪੱਤਰ ਪ੍ਰੇਰਕ