ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਗੈਸ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੂਚਨਾ ਮਿਲਣ ’ਤੇ ਮੇਨ ਬਾਜ਼ਾਰ ਘੁਮਾਰ ਮੰਡੀ ਵਿੱਚ ਵੇਦ ਪ੍ਰਕਾਸ਼ ਦੀ ਲੋਹੇ ਦੇ ਮੰਜਿਆਂ ਅਤੇ ਨਵਾਰ ਦੀ ਦੁਕਾਨ ਉੱਤੇ ਛਾਪਾ ਮਾਰ ਕੇ ਵੱਡੇ ਸਿਲੰਡਰਾਂ ਰਾਹੀਂ ਛੋਟੇ ਸਿਲੰਡਰਾਂ ਵਿੱਚ ਗੈਸ ਭਰ ਕੇ ਬਲੈਕ ਕਰਨ ਦੇ ਦੋਸ਼ ਤਹਿਤ ਕਾਰਵਾਈ ਕੀਤੀ ਹੈ। ਵੇਦ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰਕੇ ਦੁਕਾਨ ਵਿੱਚੋਂ ਦੋ ਵੱਡੇ ਸਿਲੰਡਰ, ਇਕ ਨੋਜ਼ਲ, ਗੈਸ ਰੈਗੂਲੇਟਰ, ਦੋ ਛੋਟੇ ਸਿਲੰਡਰ, ਬਿਜਲੀ ਦੀ ਤਾਰ ਅਤੇ ਇਲੈਕਟ੍ਰੋਨਿਕ ਕੰਡਾ ਬਰਾਮਦ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ