ਲੁਧਿਆਣਾ: ਵਿਸ਼ਵਕਰਮਾ ਪੁਰੀ, ਗਿੱਲ ਰੋਡ ਮਿਲਰ ਗੰਜ ਵਿੱੱਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਅਧੀਨ ਫ਼ਰੀ ਕਨੈਕਸ਼ਨ ਫਾਰਮ ਭਰਨ ਦਾ ਕੈਂਪ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ ਦੀ ਦੇਖ ਰੇਖ ਹੇਠ ਲਗਾਇਆ ਗਿਆ। ਇਸ ਦਾ ਉਦਘਾਟਨ ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸਪਿੰਦਰ ਸਿੰਗਲਾ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਮਿਲਣ ਵਾਲੇ ਗੈਸ ਸਿਲੰਡਰ ਦੇ ਨਾਲ ਨਾਲ ਲਾਭਪਾਤਰੀਆਂ ਨੂੰ ਚੁੱਲ੍ਹਾ ਅਤੇ ਰੈਗੂਲੇਟਰ ਦਾ ਵੀ ਲਾਭ ਪ੍ਰਾਪਤ ਹੋਵੇਗਾ। ਇਸ ਮੌਕੇ ਭਾਜਪਾ ਦੇ ਉਪ ਪ੍ਰਧਾਨ ਪ੍ਰਵੀਨ ਬਾਂਸਲ, ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ, ਮੈਡਮ ਰਮਨਦੀਪ ਕੌਰ ਸਾਬਕਾ ਕੌਂਸਲਰ, ਅਜੈਬ ਸਿੰਘ ਭੁੱਟਾ, ਰਾਜ ਕੁਮਾਰ ਰਾਜੂ, ਬਲਰਾਮ ਕ੍ਰਿਸ਼ਨ ਗਰਗ, ਸੁਮਿੰਤ ਸਿੰਘ ਬਿੰਦਰਾ, ਰਵਿੰਦਰ ਸਿੰਘ ਕੋਹਲੀ, ਗੁਰਮੀਤ ਸਿੰਘ ਕਾਲਾ ਅਤੇ ਸੁਖਵਿੰਦਰ ਸਿੰਘ ਸੋਨੂੰ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ