ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਮਾਰਚ
ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਅੱਜ ਇਥੇ ਬਾਬਾ ਅਰਵਿੰਦਰ ਸਿੰਘ ਨਾਨਕਸਰ ਦੇ ਸਹਿਯੋਗ ਨਾਲ ਅੱਜ 23ਵਾਂ ਸਮੂਹਿਕ ਕੰਨਿਆਦਾਨ ਮਹਾਯੱਗ ਕਰਵਾਇਆ ਗਿਆ। ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਮਾਤਰੀ ਸੇਵਾ ਸੰਘ ਹਾਲ ਵਿਖੇ ਕਰਵਾਏ ਇਸ ਕੰਨਿਆਦਾਨ ਸਮੇਂ ਪੰਜ ਜੋੜਿਆਂ ਦੇ ਵਿਆਹ ਕਰਵਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ’ਚ ਲੜਕੀਆਂ ਦੇ ਵਿਆਹ ਮੌਕੇ ਦਾਨ ਦੇ ਰੂਪ ਵਿੱਚ ਲੋੜੀਂਦਾ ਸਾਮਾਨ ਵੀ ਦਿੱਤਾ ਗਿਆ ਤਾਂ ਕਿ ਉਨ੍ਹਾਂ ਦੀ ਗ੍ਰਹਿਸਥੀ ਠੀਕ ਠਾਕ ਚੱਲ ਸਕੇ।