ਨਿੱਜੀ ਪੱਤਰ ਪ੍ਰੇਰਕ
ਖੰਨਾ, 28 ਅਕਤੂਬਰ
ਪੰਜਾਬ ਸਕੂਲ ਸਿੱਖਿਆ ਬੋਰਡ 2021-22 ਸੈਸ਼ਨ ਲਈ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਦੇ ਪ੍ਰੀਖਿਆਰਥੀਆਂ ਤੋਂ ਪੇਪਰਾਂ ਦੀ ਸਾਲਾਨਾ ਫੀਸ ਦੇ ਨਾਲ ਸਰਟੀਫ਼ਿਕੇਟ ਲਈ ਵੱਖਰੀ ਫੀਸ ਮੰਗ ਰਿਹਾ ਹੈ ਜਦੋਂ ਕਿ ਹੁਣ ਤੱਕ ਕਦੇ ਬੋਰਡ ਜਾਂ ਯੂਨੀਵਰਸਿਟੀ ਨੇ ਵੱਖਰੀ ਫੀਸ ਨਹੀਂ ਮੰਗੀ। ਇਸ ਫੈਸਲੇ ਦੀ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਤੇ ਹਰਜੀਤ ਸਿੰਘ ਬਲਾਹੜੀ ਨੇ ਨਿਖੇਧੀ ਕੀਤੀ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਮਾਪਿਆਂ ਦੀ ਲੁੱਟ ਬੰਦ ਕੀਤੀ ਜਾਵੇ ਤੇ ਪ੍ਰੀਖਿਆਰਥੀਆਂ ਨੂੰ ਵਾਧੂ ਫੀਸ ਬਿਨਾ ਸਰਟੀਫ਼ਿਕੇਟ ਜਾਰੀ ਕੀਤੇ ਜਾਣ।