ਖੰਨਾ: ਅੱਜ ਇਥੇ ਆਟੋ ਚਾਲਕ ਹਰਜਿੰਦਰ ਬਬਲਾ ਅਤੇ ਅਨਿਲ ਕੁਮਾਰ ਨੇ ਦੋਸ਼ ਲਾਇਆ ਕਿ ਦੋ ਵਿਅਕਤੀਆਂ ਵੱਲੋਂ ਖੰਨਾ ਤੇ ਗੋਬਿੰਦਗੜ੍ਹ ਦੇ ਆਟੋ ਚਾਲਕਾਂ ਤੋਂ 40 ਰੁਪਏ ਪ੍ਰਤੀ ਦਿਨ ਧੱਕੇ ਨਾਲ ਟੈਕਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸ਼ਤਾਂ ’ਤੇ ਆਟੋ ਲੈ ਕੇ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਚਲਾ ਰਹੇ ਹਨ ਪਰ ਇਹ ਲੋਕ ਯੂਨੀਅਨ ਦੇ ਮੁਖੀ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਤੋਂ 40 ਰੁਪਏ ਟੈਕਸ ਵਸੂਲ ਰਹੇ ਹਨ। ਉਨ੍ਹਾਂ ਐੱਸਐੱਸਪੀ ਰਵੀ ਕੁਮਾਰ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ। – ਨਿੱਜੀ ਪੱਤਰ ਪ੍ਰੇਰਕ