ਪੱਤਰ ਪ੍ਰੇਰਕ
ਪਾਇਲ, 18 ਜੁਲਾਈ
ਆਜ਼ਾਦੀ ਦੇ 75 ਸਾਲਾ ਸਮਾਗਮਾਂ ਨੂੰ ਸਮਰਪਿਤ ਸਰਗਰਮੀਆਂ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਇਲ ਵਿੱਚ ਬਲਾਕ ਨੋਡਲ ਅਫਸਰ ਕਰਮਜੀਤ ਕੌਰ ਦੀ ਅਗਵਾਈ ਵਿੱਚ ਬਲਾਕ ਦੋਰਾਹਾ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਦੇ ਪੋਸਟਰ ਮੇਕਿੰਗ ਅਤੇ ਸਕਿੱਟ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ 10 ਸਕੂਲਾਂ ਦੇ ਛੇਵੀਂ ਤੋਂ ਬਾਰ੍ਹਵੀ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ। ਵੱਖ ਵੱਖ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਵਾਈਸ ਪ੍ਰਿੰਸੀਪਲ ਪ੍ਰੇਮ ਕੁਮਾਰ ਸੂਦ ਵੱਲੋਂ ਇਨਾਮ ਵੰਡੇ ਗਏ। ਮੈਡਮ ਨਵਦੀਪ ਬਾਵਾ ਨੇ ਦੱਸਿਆ ਕਿ ਇਹਨਾਂ ਪੋਸਟਰ ਮੇਕਿੰਗ ਮੁਕਾਬਲੇ ਦੇ ਮਿਡਲ ਵਰਗ ’ਚੋਂ ਸ.ਹ. ਸਕੂਲ ਰੋਸੀਆਣਾ ਦੀ ਹਰਮਨਪ੍ਰੀਤ ਕੌਰ ਨੇ ਪਹਿਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆੜ ਦੇ ਰੋਹਿਨ ਪ੍ਰੀਤ ਸਿੰਘ ਨੇ ਦੂਜਾ ਅਤੇ ਸੈਕੰਡਰੀ ਵਰਗ ’ਚੋਂ ਸ.ਸ.ਸ. ਸਕੂਲ ਸਿਆੜ ਦੇ ਹਰਬਖਸ਼ ਸਿੰਘ ਨੇ ਪਹਿਲਾ ਅਤੇ ਸ.ਸ.ਸ. ਸਕੂਲ ਦੀ ਉਕਸੀ ਨੇ ਦੂਜਾ ਸਥਾਨ ਹਾਸਲ ਕੀਤਾ। ਸਕਿੱਟ ਮੁਕਾਬਲੇ ਮੁਕਾਬਲੇ ’ਚੋਂ ਮਿਡਲ ਵਰਗ ਦੀ ਸਰਕਾਰੀ ਮਿਡਲ ਦਬੁਰਜੀ ਦੇ ਵਿਦਿਆਰਥੀਆਂ ਨੇ ਪਹਿਲਾ ਤੇ ਸਰਕਾਰੀ ਹਾਈ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਅਤੇ ਸੈਕੰਡਰੀ ਵਰਗ ’ਚੋਂ ਸ.ਸ.ਸ. ਸਕੂਲ ਸਿਆੜ ਦੇ ਵਿਦਿਆਰਥੀਆਂ ਨੇ ਪਹਿਲਾ ਤੇ ਸਰਕਾਰੀ ਹਾਈ ਸਕੂਲ ਸੀਹਾਦੋਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ।