ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਨਵੰਬਰ
ਸੂਬੇ ਦੇ ਬਾਕੀ ਸ਼ਹਿਰਾਂ ਨਾਲੋਂ ਗਰਮ ਰਹਿਣ ਵਾਲਾ ਸਨਅਤੀ ਸ਼ਹਿਰ ਲੁਧਿਆਣਾ ਹੌਲੀ ਹੌਲੀ ਠੰਢ ਦੀ ਲਪੇਟ ਵਿਚ ਆਉਣਾ ਸ਼ੁਰੂ ਹੋ ਗਿਆ ਹੈ। ਅੱਜ ਸਾਰਾ ਦਿਨ ਬੱਦਲਵਾਈ ਰਹਿਣ ਕਰਕੇ ਹੇਠਲਾਂ ਤਾਪਮਾਨ 12 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮੌਸਮ ਮਾਹਿਰਾਂ ਨੇ ਆਉਂਦੇ 48 ਘੰਟਿਆਂ ਵਿੱਚ ਕਿਤੇ ਕਿਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ ਸਾਰਾ ਦਿਨ ਬੱਦਲਵਾਈ ਰਹੀ। ਇਸ ਤੋਂ ਪਹਿਲਾਂ ਠੰਢ ਸਵੇਰੇ ਅਤੇ ਸ਼ਾਮ ਹੀ ਜਿਆਦਾ ਹੁੰਦੀ ਸੀ ਪਰ ਅੱਜ ਸੂਰਜ ਨਾ ਨਿਕਲਣ ਕਰਕੇ ਦੁਪਹਿਰ ਸਮੇਂ ਵੀ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ। ਦੂਜੇ ਪਾਸੇ ਇਸ ਠੰਢ ਤੋਂ ਬਚਣ ਲਈ ਲੋਕ ਬਾਜ਼ਾਰਾਂ ਵਿੱਚੋਂ ਗਰਮ ਕੱਪੜਿਆਂ ਦੀ ਖ੍ਰੀਦਦਾਰੀ ਕਰਦੇ ਵੀ ਆਮ ਦੇਖੇ ਗਏ।