ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਮਈ
ਹਲਕਾ ਪੂਰਬੀ ਦੇ ਵਿਧਾਇਕ ਸੰਜੈ ਤਲਵਾੜ ਨੇ ਸ਼ੁੱਕਰਵਾਰ ਨੂੰ ਸੈਕਟਰ-39 ਚੰਡੀਗੜ੍ਹ ਰੋਡ ਵਰਧਮਾਨ ਮਿੱਲ ਸਾਹਮਣੇ ਪੰਜ ਏਕੜ ਜ਼ਮੀਨ ’ਚ ਬਣ ਰਹੇ ਨਵੇਂ ਸਰਕਾਰੀ ਕਾਲਜ ਦੀ ਚੱਲ ਰਹੀ ਉਸਾਰੀ ਦਾ ਜਾਇਜ਼ਾ ਲਿਆ। ਇੱਥੇ 14 ਕਰੋੜ ਦੀ ਲਾਗਤ ਨਾਲ ਕਾਲਜ ਬਣਵਾਇਆ ਜਾ ਰਿਹਾ ਹੈ। ਇਸਦਾ 90 ਫੀਸਦੀ ਕੰਮ ਹੁਣ ਤੱਕ ਪੂਰਾ ਹੋ ਚੁੱਕਿਆ ਹੈ। ਫਿਲਹਾਲ ਇਸ ਕਾਲਜ ਦੀਆਂ ਕਲਾਸਾਂ ਐੱਸਸੀਡੀ ਕਾਲਜ ’ਚ ਚੱਲ ਰਹੀਆਂ ਹਨ। ਆਰਟਸ ਅਤੇ ਸਾਇੰਸ ਦੀ ਪੜਾਈ ਕਾਲਜ ’ਚ ਕਰਵਾਈ ਜਾ ਰਹੀ ਹੈ। ਵਿਧਾਇਕ ਸੰਜੈ ਤਲਵਾੜ ਨੇ ਕਿਹਾ ਕਿ ਜੁਲਾਈ ਦੇ ਪਹਿਲੇਂ ਹਫ਼ਤੇ ਤੋਂ ਬੱਚਿਆਂ ਦੀਆਂ ਕਲਾਸਾਂ ਨਵੇਂ ਸਰਕਾਰੀ ਕਾਲਜ ’ਚ ਸ਼ੁਰੂ ਕਰਵਾ ਦਿੱਤੀਆਂ ਜਾਣਗੀਆਂ।