ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਜੁਲਾਈ
ਇੱਥੋਂ ਦੇ ਡੀਏਵੀ ਸਕੂਲ ’ਚ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ ਤਹਿਤ ਅੱਜ ਚੈੱਸ ਤੇ ਕੈਰਮ ਟੂਰਨਾਮੈਂਟ ਕਰਵਾਇਆ ਗਿਆ। ਇਸ ’ਚ ਜ਼ਿਲ੍ਹੇ ਦੇ 22 ਸਕੂਲਾਂ ਦੇ ਕਰੀਬ 310 ਵਿਦਿਆਰਥੀਆਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਪ੍ਰਿੰ. ਬ੍ਰਿਜ ਮੋਹਨ ਬੱਬਰ ਨਾਲ ਮਿਲ ਕੇ ਜੇਤੂਆਂ ਨੂੰ ਮੈਡਲ ਤੇ ਇਨਾਮ ਵੰਡੇ।
ਇਸ ਸਮੇਂ ਅੰਡਰ-17 (ਕੁੜੀਆਂ) ਚੈੱਸ ਚੈਂਪੀਅਨਸ਼ਿਪ ਮੁਕਾਬਲੇ ਟੈਗੋਰ ਪਬਲਿਕ ਸਕੂਲ ਲੁਧਿਆਣਾ ਦੀ ਵਿਦਿਆਰਥਣ ਕਸ਼ਿਸ਼, ਦਿਲਜੋਤ, ਸੁਖਮਨਪ੍ਰੀਤ ਕੌਰ ਸੇਖੋਂ, ਹਰਲੀਨ ਕੌਰ ਸੇਖੋਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਮੁੰਡੇ) ਸ਼ਤਰੰਜ ਟੂਰਨਾਮੈਂਟ ਮੁਕਾਬਲੇ ’ਚ ਪੀਸ ਪਬਲਿਕ ਸਕੂਲ ਮੁੱਲਾਂਪੁਰ ਦੇ ਅਨੁਭਵ ਜੈਨ, ਸੀਲ਼ਵੇਨ ਕੌਸ਼ਲ, ਯੁਵਰਾਜ ਸਿੰਘ, ਹਿਰੇਨ ਨਈਅਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਅੰਡਰ-14 (ਮੁੰਡੇ) ਸ਼ਤਰੰਜ ਮੁਕਾਬਲੇ ’ਚ ਮੇਜ਼ਬਾਨ ਡੀਏਵੀ ਸਕੂਲ ਦੇ ਸ਼ਿਵ ਵਰਮਾ, ਰੁਸੀਲ ਗਰਗ, ਭਵਯ ਬਾਂਸਲ, ਏਸ਼ਮਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 (ਕੁੜੀਆਂ) ’ਚ ਟੈਗੋਰ ਪਬਲਿਕ ਸਕੂਲ ਲੁਧਿਆਣਾ ਦੀ ਜਸਮੀਨ ਕੌਰ, ਜੱਸ ਮਨਦੀਪ ਕੌਰ, ਜੈਸਮੀਨ ਕੌਰ, ਪ੍ਰਭਲੀਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਕੈਰਮ ਮੁਕਾਬਲਾ ਅੰਡਰ-14 (ਮੁੰਡੇ) ’ਚ ਤੇਜਸ ਸਕੂਲ ਦੇ ਏਕਮਵੀਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 (ਕੁੜੀਆਂ) ਕੈਰਮ ’ਚ ਟੈਗੋਰ ਪਬਲਿਕ ਸਕੂਲ ਦੀ ਅੰਸ਼ਿਲਕਾ ਵਰਮਾ ਪਹਿਲੇ ਸਥਾਨ ’ਤੇ ਰਹੀ। ਕੈਰਮ ਮੁਕਾਬਲੇ ਅੰਡਰ-17 (ਮੁੰਡੇ) ਟੈਗੋਰ ਪਬਲਿਕ ਸਕੂਲ ਦੇ ਜਸ਼ਨਦੀਪ ਸਿੰਘ ਤੇ ਕੁੜੀਆਂ ’ਚੋਂ ਬਾਬਾ ਈਸ਼ਰ ਸਿੰਘ ਸਕੂਲ ਦੀ ਹਰਮਨਪ੍ਰੀਤ ਕੌਰ ਪਹਿਲੇ ਸਥਾਨ ’ਤੇ ਰਹੇ।
ਸ਼ਤਰੰਜ ’ਚ ਜੱਜ ਦਿਨੇਸ਼ ਗੋਰਾ, ਮੈਡਮ ਸ਼ਿਲਪਾ ਤੇ ਡੀਪੀਈ ਹਰਦੀਪ ਸਿੰਘ ਸਰਾਂ ਸਨ ਜਦਕਿ ਕੈਰਮ ਬੋਰਡ ਦੇ ਮੁਕਾਬਲੇ ਡੀਪੀਈ ਸੁਰਿੰਦਰਪਾਲ ਵਿੱਜ ਦੀ ਦੇਖ ਰੇਖ ਹੇਠ ਹੋਏ।