ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 12 ਸਤੰਬਰ
ਬੇਟ ਇਲਾਕੇ ਦੇ ਪਿੰਡ ਗੋਰਸੀਆਂ ਕਾਦਰ ਬਖਸ਼ ਅਤੇ ਚੰਡੀਗੜ੍ਹ ਛੰਨਾ ’ਚ 20 ਤੋਂ ਵਧੇਰੇ ਪਰਿਵਾਰਾਂ ਨੇ ਅੱਜ ਹੋਰ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਦਾ ‘ਹੱਥ’ ਫੜ ਲਿਆ। ਸੀਪੀਐੱਮ ਦੇ ਸਾਬਕਾ ਤਹਿਸੀਲ ਸਕੱਤਰ ਬਲਜੀਤ ਸਿੰਘ ਗੋਰਸੀਆਂ, ਜੋ ਹੁਣ ਕਾਂਗਰਸ ’ਚ ਸਰਗਰਮ ਹਨ, ਦੀ ਅਗਵਾਈ ’ਚ ਇਨ੍ਹਾਂ ਪਰਿਵਾਰਾਂ ਨੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਹਾਜ਼ਰੀ ’ਚ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਸਮੇਂ ਰੱਖੇ ਗਏ ਸਮਾਗਮ ’ਚ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ ਤੇ ਸਰਪੰਚ ਜਗਦੇਵ ਸਿੰਘ ਦਿਓਲ ਸਮੇਤ ਹੋਰ ਪਾਰਟੀ ਆਗੂ ਪਹੁੰਚੇ ਹੋਏ ਸਨ। ਕੈਪਟਨ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ। ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ’ਚ ਗੁਰਦੇਵ ਸਿੰਘ, ਮਹਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਪਾਲਾ ਸਿੰਘ, ਕੁਲਵਿੰਦਰ ਸਿੰਘ, ਜਗਦੀਸ਼ ਸਿੰਘ, ਰੂਪਾ ਸਿੰਘ, ਭਜਨ ਸਿੰਘ, ਸਵਰਨਜੀਤ ਸਿੰਘ, ਸੀਮਾ ਰਾਣੀ, ਸੁਰਜੀਤ ਕੌਰ, ਮਹਿੰਦਰ ਕੌਰ, ਬਿੱਟੂ ਸਿੰਘ, ਬੱਬੂ ਸਿੰਘ, ਰਾਜੂ ਸਿੰਘ, ਹਰਮੇਸ ਸਿੰਘ, ਮਲਕੀਤ ਸਿੰਘ, ਰਾਣੋ ਸਿੰਘ, ਹੁਸਨ ਸਿੰਘ ਆਦਿ ਦੇ ਨਾਂ ਸ਼ਾਮਲ ਹਨ।