ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਜੂਨ
ਪੁਲੀਸ ਵੱਲੋਂ ਦੋ ਆਈਲੈਟਸ ਕੋਚਿੰਗ ਸੈਂਟਰਾਂ ਖ਼ਿਲਾਫ਼ ਸਰਕਾਰੀ ਕਾਲਜ ਅਤੇ ਸਰਕਾਰੀ ਸਕੂਲ ਦੀਆਂ ਕੰਧਾਂ ਖ਼ਰਾਬ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੀਆਂ ਕਲਾਂ ਦੀ ਦੀਵਾਰ ’ਤੇ ਕੈਡਲੋਕ ਆਇਲੈੱਟਸ ਐਜੂਕੇਸ਼ਨ ਹੱਬ ਅਰਬਨ ਅਸਟੇਟ ਜਮਾਲਪੁਰ ਵੱਲੋਂ ਇਸ਼ਤਿਹਾਰਬਾਜ਼ੀ ਲਈ ਰੰਗ ਰੋਗਨ ਕਰਕੇ ਸਕੂਲ ਦੀ ਖ਼ੂਬਸੂਰਤੀ ਵਿਗਾੜੀ ਗਈ ਹੈ।
ਇਸੇ ਤਰ੍ਹਾਂ ਕਿ ਆਇਲੈਟਸ ਫਰੈਂਚ ਕੋਚਿੰਗ ਸੈਂਟਰ ਜੀਟੀ ਰੋਡ ਢੋਲੇਵਾਲ ਵੱਲੋਂ ਸਰਕਾਰੀ ਕਾਲਜ ਮੋਤੀ ਨਗਰ ਦੀ ਕੰਧ ’ਤੇ ਆਪਣੇ ਆਇਲੈੱਟਸ ਸੈਂਟਰ ਦੇ ਪੋਸਟਰ ਲਗਾ ਕੇ ਕਾਲਜ ਦੀ ਖੂਬਸੂਰਤੀ ਵਿਗਾੜੀ ਗਈ ਹੈ।