ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲੀਸ ਨੂੰ ਸਾਊਥ ਸਿਟੀ ਵਾਸੀ ਭੀਸ਼ਮ ਪਾਂਡੇ ਨੇ ਦੱਸਿਆ ਹੈ ਕਿ ਉਸ ਨੇ ਚਾਰ ਫਰਿੱਜ ਅਤੇ ਕਰਾਕਰੀ ਦਾ ਕੁਝ ਸਾਮਾਨ ਚਾਂਦ ਸਿਨਮੇ ਦੇ ਪਿੱਛੇ ਮਹੱਲਾ ਫਤਹਿਗੜ੍ਹ ਸਥਿਤ ਸੀਤਾ ਰਾਮ ਦੇ ਗੋਦਾਮ ਵਿਚ ਰੱਖੇ ਸਨ। ਦੁਪਹਿਰ ਸਮੇਂ ਉਸ ਨੂੰ ਪਤਾ ਲਗਾ ਕੇ ਉਸ ਦੀਆਂ ਫਰਿੱਜਾਂ ਅਤੇ ਹੋਰ ਜ਼ਰੂਰੀ ਸਾਮਾਨ ਦੀ ਭੰਨਤੋੜ ਕੀਤੀ ਗਈ ਹੈ। ਉਹ ਕਰਾਕਰੀ ਦੇ ਨਾਲ ਹੋਰ ਸਾਮਾਨ ਵੀ ਚੋਰੀ ਕਰਕੇ ਲੈ ਗਏ । ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ