ਜਗਰਾਉਂ: ਫਾਸਟਵੇਅ ਕੇਬਲ ਦੇ ਦਫਤਰ ’ਚ ਦਾਖ਼ਲ ਹੋ ਕੇ 15 ਦੇ ਕਰੀਬ ਵਿਅਕਤੀਆਂ ਨੇ ਭੰਨਤੋੜ ਕੀਤੀ ਅਤੇ ਮੁਲਜ਼ਮ ਦੀ ਕੁੱਟਮਾਰ ਕੀਤੀ ਗਈ। ਕੈਮਰੇ ’ਚ ਕੈਦ ਹੋਈ ਘਟਨਾ ਅਤੇ ਮੁਲਾਜ਼ਮ ਦੇ ਬਿਆਨਾਂ ਤੇ ਤਿੰਨ ਵਿਅਕਤੀਆਂ ਦੀ ਪਛਾਣ ਪਹਿਚਾਣ ਦੇ ਅਧਾਰ ’ਤੇ ਅਤੇ 12 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਥਾਣਾ ਸ਼ਹਿਰੀ ਅਤੇ ਡੀਐੱਸਪੀ ਜਤਿੰਦਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ 24 ਫਰਵਰੀ ਨੂੰ ਇੱਥੇ ਫਾਸਟਵੇਅ ਕੇਬਲ ਦੇ ਦਫਤਰ ’ਚ ਜੱਜ, ਮਨੀ, ਸੋਨੂੰ ਗਾਲਬਿ ਸਮੇਤ 12 ਅਣਪਛਾਤੇ ਵਿਅਕਤੀ ਮਾਰੂ ਹਥਿਆਰਾਂ ਨਾਲ ਲੈਸ ਹੋ ਦਾਖ਼ਲ ਹੋਏ। ਉਨ੍ਹਾਂ ਨੇ ਦਫਤਰ ਦੀ ਭੰਨਤੋੜ ਕੀਤੀ ਅਤੇ ਮੁਲਾਜ਼ਮ ਗੁਰਪ੍ਰੀਤ ਸਿੰਘ ਦੀ ਵੀ ਕੁੱਟ-ਮਾਰ ਕੀਤੀ। ਪੁਲੀਸ ਸ਼ਿਕਾਇਤ ’ਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਾਂਦੇ ਸਮੇਂ ਗੱਲੇ ਵਿੱਚ ਪਏ 25 ਹਜ਼ਾਰ ਰੁਪਏ ਵੀ ਕੱਢ ਕੇ ਲੈ ਗਏ। ਮੁਲਜ਼ਮਾਂ ਦੀ ਦਫ਼ਤਰ ਦੇ ਅੰਦਰ ਵੜਦਿਆਂ ਅਤੇ ਦਫਤਰ ’ਚ ਕੀਤੀ ਕੁੱਟਮਾਰ ਦੀ ਸਾਰੀ ਘਟਨਾਂ ਕੈਮਰੇ ’ਚ ਕੈਦ ਹੋ ਗਈ ਹੈ। ਪੀੜਤ ਨੇ ਵੀਡੀਓ ਕਲਿੱਪ ਦੇ ਅਧਾਰ ’ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
-ਪੱਤਰ ਪ੍ਰੇਰਕ