ਡੀਪੀਐਸ ਬੱਤਰਾ/ਗੁਰਦੀਪ ਸਿੰਘ ਟੱਕਰ
ਸਮਰਾਲਾ/ਮਾਛੀਵਾੜਾ, 16 ਫਰਵਰੀ
ਹਲਕਾ ਸਮਰਾਲਾ ਤੋਂ ਕਾਂਗਰਸ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਤੌਰ ’ਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਪੁੱਜੇ। ਉਨ੍ਹਾਂ ਵਾਰਡ ਨੰਬਰ 10 ਵਿਚ ਨਗਰ ਕੌਂਸਲ ਸਮਰਾਲਾ ਦੇ ਉਪ ਪ੍ਰਧਾਨ ਸੰਨੀ ਦੂਆ ਦੀ ਅਗਵਾਈ ਹੇਠ ਚੋਣ ਸਭਾ ਕੀਤੀ। ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਨੇ ਕਿਹਾ ਕਿ ਹਲਕਾ ਸਮਰਾਲਾ ਅਤੇ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਗਿੱਲ ਨੂੰ ਭਾਰੀ ਬਹੁਮਤ ਨਾਲ ਜਿਤਾਓ। ਇਸ ਤੋਂ ਇਲਾਵਾ ਨੌਜਵਾਨ ਕਾਂਗਰਸੀ ਆਗੂ ਸੰਨੀ ਦੂਆ ਨੇ ਕਿਹਾ ਕਿ ਰਾਜਾ ਗਿੱਲ ਦੀ ਲੋਕਪ੍ਰਿਯਤਾ ਅਤੇ ਨੇਕ ਸੁਭਾਅ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਸ੍ਰੀ ਕੋਟਲੀ ਦੀ ਮੌਜੂਦਗੀ ’ਚ ਨੌਜਵਾਨ ਸਾਹਿਲ ਕੁਮਾਉ, ਓਮਕਾਰ ਸਿੰਘ, ਅਰਸ਼ਦੀਪ, ਬੰਕੁਸ਼ ਕੁਮਾਰ, ਦੀਕਸ਼ਤ ਚੌਧਰੀ, ਕਰਨ ਸਿੰਘ, ਰਾਹੁਲ ਕੁਮਾਰ, ਸਰਬਜੀਤ ਸਿੰਘ, ਤੇਜਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਉਮੀਦਵਾਰ ਰਾਜਾ ਗਿੱਲ ਦੀ ਜਿੱਤ ਲਈ ਦਿਨ-ਰਾਤ ਇੱਕ ਕਰ ਦੇਣਗੇ।
ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਬਲਾਕ ਸੰਮਤੀ ਦੇ ਚੇਅਰਮੈਨ ਅਜਮੇਰ ਸਿੰਘ ਪੂਰਬਾ, ਜਤਿੰਦਰ ਸਿੰਘ ਜੋਗਾ ਬਲਾਲਾ ਮੈਂਬਰ ਜ਼ਿਲਾ ਪਰਿਸ਼ਦ, ਐਡਵੋਕੇਟ ਗਗਨਦੀਪ ਸ਼ਰਮਾ, ਰਣਧੀਰ ਸਿੰਘ ਧੀਰਾ ਕੌਂਸਲਰ, ਕਾਂਗਰਸੀ ਆਗੂ ਸੋਨੂੰ, ਜਸਵਿੰਦਰ ਸਿੰਘ ਪਪੜੌਦੀ ਮੈਂਬਰ ਬਲਾਕ ਸੰਮਤੀ, ਜਗਦੀਪ ਸਿੰਘ ਸਰਪੰਚ ਚਹਿਲਾਂ, ਸਰਪੰਚ ਪ੍ਰੇਮਵੀਰ ਸੱਦੀ ਉਟਾਲਾਂ, ਕੁਲਦੀਪ ਸਿੰਘ ਉਟਾਲਾਂ ਅਤੇ ਬਲਵਿੰਦਰ ਸਿੰਘ ਬੰਬ ਆਦਿ ਵੀ ਮੌਜੂਦ ਸਨ।