ਕੁੱਪ ਕਲਾਂ: ਉੱਘੇ ਕਾਰੋਬਾਰੀ ਤੇ ਹਰਨਾਮ ਸਿੰਘ ਐਂਡ ਸੰਨਜ਼ ਐਗਰੋ ਇੰਡਸਟਰੀ ਕੁੱਪ ਕਲਾਂ ਦੇ ਐੱਮ.ਡੀ. ਅਜਮੇਰ ਸਿੰਘ ਮੰਗਾ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਹਰਨੇਕ ਸਿੰਘ ਹੂੰਝਣ (75) ਦਾ ਦੇਹਾਂਤ ਹੋ ਗਿਆ। ਉਹ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਕੁੱਪ ਕਲਾਂ ਵਿੱਚ ਕੀਤਾ ਗਿਆ।