ਮਾਛੀਵਾੜਾ: ਸਮਾਜ ਸੇਵੀ ਕਾਰਜਾਂ ਵਿਚ ਜੁਟੀ ਸੰਸਥਾ ਮਾਛੀਵਾੜਾ ਸਾਹਿਬ ਸੋਸ਼ਲ ਵੈੱਲਫੇਅਰ ਸੁਸਾਇਟੀ ਐਨਜੀਓ ਅਤੇ ਪੁਲੀਸ ਜ਼ਿਲ੍ਹਾ ਸਾਂਝ ਕੇਂਦਰ ਖੰਨਾ ਵੱਲੋਂ ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ ਦੇ ਬੇਟੇ ਐਡਵੋਕੇਟ ਦੀਪਕ ਸ਼ਰਮਾ ਦੇ ਜਨਮ ਦਿਨ ਦੀ ਖੁਸ਼ੀ ਵਿਚ ਖੂਨਦਾਨ ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਿਸ ਦਾ ਉਦਘਾਟਨ ਸੀਨੀਅਰ ਮੈਡੀਕਲ ਅਫ਼ਸਰ ਮਾਛੀਵਾੜਾ ਡਾ. ਜਸਦੇਵ ਸਿੰਘ ਨੇ ਕੀਤਾ। ਕੈਂਪ ਵਿਚ ਸਿਵਲ ਬਲੱਡ ਬੈਂਕ ਰੋਪੜ ਦੀ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ। ਇਸ ਤੋਂ ਇਲਾਵਾ ਆਈ.ਵੀ.ਵਾਈ. ਹਸਪਤਾਲ ਖੰਨਾ ਦੇ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਸੰਸਥਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ ਨੇ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ। -ਪੱਤਰ ਪ੍ਰੇਰਕ