ਪੱਤਰ ਪ੍ਰੇਰਕ
ਮਾਛੀਵਾੜਾ, 24 ਮਈ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਮਾਛੀਵਾੜਾ ਦੀ ਮੀਟਿੰਗ ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਹੋਈ। ਇਸ ਵਿਚ ਜਥੇਬੰਦੀ ਦੀਆਂ ਸਰਗਰਮੀਆਂ ਵਧਾਉਣ ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਥੇਬੰਦੀ ਦੀ ਇਹ ਜ਼ਰੂਰੀ ਮੀਟਿੰਗ ਲੁਧਿਆਣਾ ਜ਼ਿਲ੍ਹੇ ਦੇ ਜਨਰਲ ਸਕੱਤਰ ਅਮਰੀਕ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੀਨੀਅਰ ਆਗੂ ਮਨਮੋਹਣ ਸਿੰਘ ਖੇੜਾ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਅੱਜ ਦੀ ਮੀਟਿੰਗ ਵਿਚ ਬਲਾਕ ਪੱਧਰ ’ਤੇ ਚੁਣੇ ਗਏ ਮੈਂਬਰਾਂ ’ਚੋਂ ਕਰਮਜੀਤ ਸਿੰਘ ਅਢਿਆਣਾ ਨੂੰ ਬਲਾਕ ਪ੍ਰਧਾਨ, ਅਵਤਾਰ ਸਿੰਘ ਸ਼ੇਰੀਆਂ ਤੇ ਸਵਰਨ ਸਿੰਘ ਮਾਂਗਟ ਜ਼ਿਲ੍ਹਾ ਮੀਤ ਪ੍ਰਧਾਨ, ਮਨਰਾਜ ਸਿੰਘ ਲੁਬਾਣਗੜ੍ਹ ਜ਼ਿਲਾ ਮੁੱਖ ਬੁਲਾਰਾ, ਕਰਮਜੀਤ ਸਿੰਘ ਮਾਂਗਟ ਬਲਾਕ ਜਨਰਲ ਸਕੱਤਰ, ਪਰਮਜੀਤ ਸਿੰਘ ਚੀਮਾ ਪ੍ਰਚਾਰ ਸਕੱਤਰ, ਮਨਜੀਤ ਸਿੰਘ ਪਵਾਤ ਤੇ ਸਰਪੰਚ ਰਣਜੀਤ ਸਿੰਘ ਪਵਾਤ ਮੀਤ ਪ੍ਰਧਾਨ, ਕੁਲਦੀਪ ਸਿੰਘ ਤੇ ਭਰਮੀਤ ਸਿੰਘ ਅਢਿਆਣਾ ਸਕੱਤਰ, ਅੰਮ੍ਰਿਤਪਾਲ ਸਿੰਘ ਜਿਉਣਪੁਰਾ ਤੇ ਰਣਜੀਤ ਸਿੰਘ ਹਿਯਾਤਪੁਰਾ ਪ੍ਰਚਾਰ ਸਕੱਤਰ, ਜਗਨ ਨਾਥ ਮੁੱਖ ਬੁਲਾਰਾ ਅਤੇ ਹੋਰ ਅਹੁਦੇਦਾਰ ਚੁਣੇ ਗਏ। ਮੀਟਿੰਗ ਵਿਚ ਪਾਸ ਕੀਤੇ ਮਤੇ ’ਚ ਦੱਸਿਆ ਗਿਆ ਕਿ ਚੁਣੇ ਗਏ ਮੈਂਬਰ ਇੱਕ ਸਾਲ ਲਈ ਕੰਮ ਕਰਨਗੇ ਅਤੇ ਉਸ ਤੋਂ ਬਾਅਦ ਮੁੜ ਚੋਣ ਕੀਤੀ ਜਾਵੇਗੀ।