ਵਿਮੈਨ ਸੈੱਲ ਦੀ ਬਿਲਡਿੰਗ ਦੀ ਬੱਤੀ ਗੁੱਲ : The Tribune India

ਵਿਮੈਨ ਸੈੱਲ ਦੀ ਬਿਲਡਿੰਗ ਦੀ ਬੱਤੀ ਗੁੱਲ

ਵਿਮੈਨ ਸੈੱਲ ਦੀ ਬਿਲਡਿੰਗ ਦੀ ਬੱਤੀ ਗੁੱਲ

ਵਿਮੈਨ ਸੈੱਲ ਦੀ ਇਮਾਰਤ ਦਾ ਬਾਹਰੀ ਦ੍ਰਿਸ਼।

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 30 ਸਤੰਬਰ

ਲੋਕਾਂ ਦੀ ਸਹੂਲਤ ਲਈ ਸਾਲ ਪਹਿਲਾਂ ਬਣਾਈ ਹਾਈਟੈੱਕ ਵਿਮੈਨ ਸੈੱਲ ਦੀ ਬਿਲਡਿੰਗ ’ਤੇ ਪਾਵਰਕੌਮ ਨੇ ਵੱਡੀ ਕਾਰਵਾਈ ਕੀਤੀ ਹੈ। 15 ਲੱਖ ਰੁਪਏ ਬਕਾਏ ਦਾ ਭੁਗਤਾਨ ਨਾ ਕਰਨ ਕਾਰਨ ਬਿਜਲੀ ਮਹਿਕਮੇ ਨੇ ਕੁਨੈਕਸ਼ਨ ਕੱਟ ਦਿੱਤਾ। ਪਿਛਲੇ ਚਾਰ ਦਿਨ ਤੋਂ ਪੂਰੀ ਬਿਲਡਿੰਗ ਦੀ ਬੱਤੀ ਗੁੱਲ ਹੈ। ਮੁਲਾਜ਼ਮ ਬਗ਼ੈਰ ਬਿਜਲੀ ਤੋਂ ਕੰਮ ਕਰਨ ਲਈ ਮਜਬੂਰ ਹਨ ਅਤੇ ਗਰਮੀ ਕਾਰਨ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਰਹੀ ਹੈ। ਪੀੜਤ ਔਰਤਾਂ ਦੀ ਸਹਾਇਤਾ ਲਈ ਬਣਾਏ ਵਿਮੈਨ ਸੈੱਲ ਦੀ ਇਮਾਰਤ ਵਿੱਚ ਪਿਛਲੇ ਚਾਰ ਦਿਨ ਤੋਂ ਬਿਜਲੀ ਨਾ ਹੋਣ ਕਾਰਨ ਪਾਣੀ ਵੀ ਖ਼ਤਮ ਹੋ ਗਿਆ ਹੈ। ਨਾ ਤਾਂ ਬਿਲਡਿੰਗ ’ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਬਾਥਰੂਮ ਵਿੱਚ ਪਾਣੀ ਹੈ। ਮੁਲਾਜ਼ਮ ਪਾਣੀ ਬਾਹਰੋਂ ਖ਼ਰੀਦ ਕੇ ਪੀ ਰਹੇ ਹਨ। ਪੀੜਤ ਪਰਿਵਾਰਾਂ ਨੂੰ ਸਮਾਂ ਦਿੱਤੇ ਹੋਣ ਦੇ ਕਾਰਨ ਲੋਕਾਂ ਦਾ ਆਉਣਾ ਜਾਰੀ ਹੈ। ਮੁਲਾਜ਼ਮਾਂ ਨੂੰ ਪੀੜਤ ਪਰਿਵਾਰਾਂ ਦੀ ਗੱਲ ਸੁਣਨ ਲਈ ਬੈਠਣਾ ਪੈ ਰਿਹਾ ਹੈ, ਜਦਕਿ ਅਧਿਕਾਰੀ ਆਪਣੇ ਦਫ਼ਤਰਾਂ ਨੂੰ ਤਾਲੇ ਲਾ ਕੇ ਫੀਲਡ ਵਿੱਚ ਹਨ। ਅਧਿਕਾਰੀ ਬੱਤੀ ਨਾ ਹੋਣ ਕਾਰਨ ਇੱਧਰ-ਉਧਰ ਜਾ ਕੇ ਸਮਾਂ ਬਤੀਤ ਕਰ ਰਹੇ ਹਨ। ਪਹਿਲਾਂ ਵਿਮੈਨ ਸੈੱਲ ਪੁਰਾਣੀ ਕਚਹਿਰੀ ਕੋਲ ਏਡੀਸੀਪੀ-1 ਦਫ਼ਤਰ ਦੇ ਬਾਹਰ ਬਣਿਆ ਹੋਇਆ ਸੀ, ਉਥੇ ਜਗ੍ਹਾ ਘੱਟ ਹੋਣ ਕਾਰਨ ਸਾਬਕਾ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਰਿਸ਼ੀ ਨਗਰ ਇਲਾਕੇ ’ਚ ਵਿਮੈਨ ਸੈੱਲ ਦੀ ਬਿਲਡਿੰਗ ਦੀ ਉਸਾਰੀ ਸ਼ੁਰੂ ਕਰਵਾਈ ਸੀ। ਇਸ ਦੇ ਠੇਕੇਦਾਰ ਵੱਲੋਂ ਬਕਾਇਆ ਪਿਆ ਜੁਰਮਾਨਾ 15 ਲੱਖ ਰੁਪਏ ਜਮ੍ਹਾਂ ਨਹੀਂ ਕਰਵਾਇਆ ਗਿਆ। ਹਾਲਾਂਕਿ ਦੋ ਮਹੀਨਿਆਂ ਬਾਅਦ ਜਦੋਂ ਵਿਮੈਨ ਸੈੱਲ ਬਿਲਡਿੰਗ ਦਾ ਬਿੱਲ ਆਉਂਦਾ ਹੈ, ਵਿਭਾਗ ਵੱਲੋਂ ਉਹ ਭਰ ਦਿੱਤਾ ਜਾਂਦਾ ਰਿਹਾ ਹੈ।

ਡੀਟੀਓ ਦਫ਼ਤਰ ਦਾ ਵੀ 16 ਲੱਖ ਬਕਾਇਆ

ਲੋਕਾਂ ਤੋਂ ਲੱਖਾਂ ਰੁਪਏ ਜੁਰਮਾਨੇ ਦੇ ਵਸੂਲਣ ਵਾਲੇ ਆਰ.ਟੀ.ਓ ਵਿਭਾਗ ਨੇ ਵੀ ਆਪਣੀ ਬਿਲਡਿੰਗ ਦਾ ਬਿੱਲ ਨਹੀਂ ਭਰਿਆ, ਜਿਸ ਕਾਰਨ ਬਿਜਲੀ ਵਿਭਾਗ ਨੇ ਹੁਣ ਆਰਟੀਓ ਦਫ਼ਤਰ ਦੀ ਵੀ ਬੱਤੀ ਗੁੱਲ ਕਰ ਦਿੱਤੀ ਹੈ। ਵੀਰਵਾਰ ਸ਼ਾਮ ਨੂੰ ਕੱਟੀ ਬਿਜਲੀ ਸ਼ੁੱਕਰਵਾਰ ਤੱਕ ਬੰਦ ਸੀ। ਕੰਪਿਊਟਰ ਸਿਸਟਮ ਬੰਦ ਹੋਣ ਕਾਰਨ ਲੋਕ ਵੀ ਪ੍ਰੇਸ਼ਾਨ ਹਨ। ਦੱਸਿਆ ਜਾ ਰਿਹਾ ਹੈ ਕਿ ਆਰ.ਟੀ.ਓ ਦਫ਼ਤਰ ਦਾ ਕਰੀਬ 16 ਲੱਖ ਰੁਪਏ ਬਿਜਲੀ ਬਿੱਲ ਬਕਾਇਆ ਹੈ। ਜਿਸ ਕਾਰਨ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। 

ਬਕਾਇਆ ਹੋਣ ਕਾਰਨ ਕੱਟੇ ਜਾ ਰਹੇ ਨੇ ਕੁਨੈਕਸ਼ਨ

ਡਿਪਟੀ ਚੀਫ਼ ਇੰਜਨੀਅਰ ਰਮਨ ਵਸ਼ਿਸ਼ਟ ਨੇ ਦੱਸਿਆ ਕਿ ਵਿਮੈਨ ਸੈੱਲ ਬਿਲਡਿੰਗ ’ਤੇ 15 ਲੱਖ ਰੁਪਏ ਜੁਰਮਾਨਾ ਬਕਾਇਆ ਹੈ। ਪਿਛਲੇ ਕਾਫ਼ੀ ਸਮੇਂ ਤੋਂ ਬਿੱਲ ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ ਸੀ। ਇਸ ਲਈ ਬਿਜਲੀ ਕੱਟੀ ਗਈ। ਉਹ ਪੈਸੇ ਜਮ੍ਹਾਂ ਕਰਵਾਉਣ ਤਾਂ ਬੱਤੀ ਚਾਲੂ ਕਰ ਦਿੱਤੀ ਜਾਵੇਗੀ। ਰਮਨ ਵਸ਼ਿਸ਼ਟ ਨੇ ਦੱਸਿਆ ਕਿ ਡੀਟੀਓ ਦਫ਼ਤਰ ਵੱਲੋਂ ਵੀ ਵਿਭਾਗ ਦਾ 16 ਲੱਖ ਰੁਪਏ ਬਿੱਲ ਅਦਾ ਨਹੀਂੰ ਕੀਤਾ ਗਿਆ। ਉਨ੍ਹਾਂ ਨੂੰ ਵੀ ਵਾਰ ਵਾਰ ਆਖਿਆ ਗਿਆ ਸੀ, ਪਰ ਉਨ੍ਹਾਂ ਇੱਕ ਨਹੀਂ ਸੁਣੀ, ਜਿਸ ਕਾਰਨ ਹੁਣ ਉਨ੍ਹਾਂ ਦੀ ਵੀਰਵਾਰ ਸ਼ਾਮ ਬਿਜਲੀ ਕੱਟ ਦਿੱਤੀ ਗਈ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All