ਸਤਵਿੰਦਰ ਬਸਰਾ
ਲੁਧਿਆਣਾ, 5 ਅਪਰੈਲ
ਐੱਸਸੀਡੀ ਸਰਕਾਰੀ ਕਾਲਜ ਦੀ ਦੋ ਰੋਜ਼ਾ 102ਵੀਂ ਅਥਲੈਟਿਕ ਮੀਟ ਅੱਜ ਤੋਂ ਸ਼ੁਰੂ ਹੋ ਗਈ ਹੈ। ਇਨ੍ਹਾਂ ਖੇਡਾਂ ਦਾ ਉਦਘਾਟਨ ਓਲੰਪੀਅਨ ਸੁਖਬੀਰ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਅੱਜ ਪਹਿਲੇ ਦਿਨ ਸਵੇਰ ਦੇ ਕਾਲਜ ਵਿੱਚ ਲੜਕਿਆਂ ਦੀ 200 ਮੀਟਰ ਦੌੜ ਹਰਸ਼ਦੀਪ ਸਿੰਘ ਨੇ ਜਿੱਤੀ ਜਦਕਿ ਆਰੀਅਨ ਸੈਣੀ ਅਤੇ ਮੁਕੁਲ ਧਾਮ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। 800 ਮੀਟਰ ਦੌੜ ਵਿੱਚੋਂ ਆਰੀਅਨ ਸੈਣੀ, ਮੁਕੁਲ ਧਾਮ ਅਤੇ ਹਰਸ਼ਦੀਪ ਸਿੰਘ, 400 ਮੀਟਰ ਵਿੱਚੋਂ ਆਰੀਅਨ ਸੈਣੀ, ਮੁਕੁਲ ਧਾਮ ਅਤੇ ਹਰਸ਼ਦੀਪ ਸਿੰਘ, ਉੱਚੀ ਛਾਲ ਵਿੱਚੋਂ ਗੁਰਨੂਰ, ਹਰਸ਼ਦੀਪ ਸਿੰਘ ਅਤੇ ਆਯੂਸ਼, ਜੈਵਲਿਨ ਥਰੋਅ ਵਿੱਚੋਂ ਮਹਿਕਦੀਪ, ਹਰਪਾਲ ਸਿੰਘ ਅਤੇ ਰਜਤ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਸ਼ਾਮ ਦੇ ਕਾਲਜ ਵਿੱਚ ਲੜਕਿਆਂ ਦੀ 200 ਮੀਟਰ ਦੌੜ ਵਿੱਚੋਂ ਅਰਨੇਯਨ ਨੇ ਪਹਿਲਾ, ਜਸਦੀਪ ਸਿੰਘ ਨੇ ਦੂਜਾ ਅਤੇ ਹਰੀ ਨੇ ਤੀਜਾ, 800 ਮੀਟਰ ਦੌੜ ਵਿੱਚੋਂ ਪਿੰਦਰਪਾਲ ਸਿੰਘ ਨੇ ਪਹਿਲਾ, ਜਸਦੀਪ ਸਿੰਘ ਨੇ ਦੂਜਾ ਅਤੇ ਮਨੀਸ਼ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉੱਚੀ ਛਾਲ ਵਿੱਚ ਹਰਨੇਯਨ, ਮੋਹਿਤ ਅਤੇ ਵਰੁਣ, ਜੈਵਲਿਨ ਥਰੋਅ ਵਿੱਚ ਅਰਨੇਯਨ, ਵਿਨੀਤ ਅਤੇ ਦੀਪਕ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।
ਲੜਕੀਆਂ ਦੀ 200 ਮੀਟਰ ਦੌੜ ਵਿੱਚੋਂ ਪੂਜਾ, ਸਵਾਤੀ ਅਤੇ ਆਸ਼ੂ ਵਰਮਾ, ਉੱਚੀ ਛਾਲ ਵਿੱਚੋਂ ਸਵਾਤੀ, ਨੇਹਾ ਅਤੇ ਹਰਮਨਪ੍ਰੀਤ, ਜੈਵਲਿਨ ਥਰੋਅ ਵਿੱਚੋਂ ਸਵਾਤੀ, ਸ਼ਕਤੀ ਅਤੇ ਅੰਜਲੀ, ਡਿਸਕਸ ਥ੍ਰੋ ਵਿੱਚੋਂ ਕਿਰਨ, ਸ਼ਕਤੀ ਅਤੇ ਸਵਾਤੀ ’ਤੇ ਨਿਤਾਸ਼ਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।