ਸਤਵਿੰਦਰ ਬਸਰਾ
ਲੁਧਿਆਣਾ, 6 ਅਪਰੈਲ
ਸਥਾਨਕ ਐੱਸਸੀਡੀ ਸਰਕਾਰੀ ਕਾਲਜ ਦੀਆਂ ਦੋ ਰੋਜ਼ਾ ਸਾਲਾਨਾ ਖੇਡਾਂ ਅੱਜ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਦੇ ਅੱਜ ਆਖਰੀ ਦਿਨ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਉਨ੍ਹਾਂ ਨੇ ਕਾਲਜ ਵਿੱਚ ਬਣਨ ਵਾਲੀ ਸੜਕ ਦਾ ਉਦਘਾਟਨ ਵੀ ਕੀਤਾ। ਗੋਗੀ ਨੇ ਕਿਹਾ ਕਿ ਉਹ ਮਿਲਖਾ ਸਿੰਘ ਅਤੇ ਦਾਰਾ ਸਿੰਘ ਵਾਲਾ ਪੰਜਾਬ ਬਣਾਉਣਾ ਚਾਹੁੰਦੇ ਹਨ। ਕਾਲਜ ਦੀਆਂ ਸਾਲਾਨਾ ਖੇਡਾਂ ਦੇ ਦੂਜੇ ਦਿਨ ਦੇ ਨਤੀਜਿਆਂ ’ਚ ਸਵੇਰ ਦੇ ਕਾਲਜ ਦੇ ਲੜਕਿਆਂ ਦੀ 100 ਮੀਟਰ ਦੌੜ ਵਿੱਚ ਆਰੀਅਨ ਸੈਣੀ ਪਹਿਲੇ ਸਥਾਨ ’ਤੇ ਰਿਹਾ, ਜਦਕਿ ਨਵਜੋਤ ਅਤੇ ਆਯੂਸ਼ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 1500 ਮੀਟਰ ਦੌੜ ਵਿੱਚ ਮੁਕਲ ਧਾਮ, ਆਰੀਅਨ ਸੈਣੀ ਅਤੇ ਗਮਦੂਰ, ਡਿਸਕਸ ਥਰੋਅ ਵਿੱਚ ਅਰਵਿੰਦ, ਗਮਦੂਰ ਅਤੇ ਦਾਨਿਸ਼ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀ 100 ਮੀਟਰ ਦੌੜ ਵਿੱਚੋਂ ਪੂਜਾ, ਸਵਾਤੀ ਅਤੇ ਆਸ਼ੂ ਵਰਮਾ, ਉੱਚੀ ਛਾਲ ’ਚੋਂ ਸਵਾਤੀ, ਨੇਹਾ ਅਤੇ ਹਰਮਨਪ੍ਰੀਤ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਸ਼ਾਮ ਦੇ ਕਾਲਜ ’ਚੋਂ 100 ਮੀਟਰ ਦੌੜ ਮੁਕਾਬਲੇ ਵਿੱਚ ਮੋਹਿਤ, ਆਰਯਨ ਤੇ ਦਾਨਿਸ਼, 1500 ਮੀਟਰ ਦੌੜ ਵਿੱਚ ਪਿੰਦਰਪਾਲ, ਜਸਦੀਪ ਸਿੰਘ ਅਤੇ ਦੀਪਕ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਏ।
ਜਸ਼ਨਦੀਪ ਸਿੰਘ ਸੰਧੂ ਨੇ 5000 ਮੀਟਰ ਦੌੜ ਜਿੱਤੀ
ਪੀਏਯੂ ਵਿੱਚ ਅੱਜ ਹੋਈਆਂ 55ਵੀਆਂ ਸਾਲਾਨਾ ਖੇਡਾਂ ਦਾ ਉਦਘਾਟਨ ਪੀਏਯੂ ਦੇ ਪ੍ਰਬੰਧਕੀ ਬੋਰਡ ਦੀ ਮੈਂਬਰ ਡਾ. ਕਿਰਨਜੀਤ ਕੌਰ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਇਸ ਦੌਰਾਨ ’ਵਰਸਿਟੀ ਦੇ ਪੰਜਾਂ ਕਾਲਜਾਂ ਦੀਆਂ ਟੀਮਾਂ ਨੇ ਮੁੱਖ ਮਹਿਮਾਨ ਨੂੰ ਮਾਰਚ ਪਾਸਟ ਦੌਰਾਨ ਸਲਾਮੀ ਪੇਸ਼ ਕੀਤੀ। ਨਤੀਜਿਆਂ ਅਨੁਸਾਰ ਲੜਕੇ 5000 ਮੀਟਰ ਦੌੜ ਵਿੱਚ ਜਸ਼ਨਦੀਪ ਸਿੰਘ ਸੰਧੂ, ਵਾਸੂਦੇਵ ਅਤੇ ਗੁਰਪ੍ਰੀਤ ਸਿੰਘ, ਤੀਹਰੀ ਛਾਲ ਵਿੱਚ ਸਾਹਿਲ, ਅਰਸ਼ਦੀਪ ਸਿੰਘ ਅਤੇ ਹਰਵਿੰਦਰ ਸਿੰਘ, ਜੈਵਲਿਨ ਥਰੋਅ ਵਿੱਚ ਹਰਸੰਜਮ ਸਿੰਘ, ਅਜੈਪਾਲ ਸਿੰਘ ਅਤੇ ਅਨਮੋਲ, 100 ਮੀਟਰ ਦੌੜ ਵਿੱਚ ਜੋਬਨਜੀਤ ਸਿੰਘ, ਅਰਸ਼ਦੀਪ ਸਿੰਘ ਅਤੇ ਅਰਸ਼ਦੀਪ ਸਿੰਘ, 1500 ਮੀਟਰ ਦੌੜ ਵਿੱਚ ਜਸ਼ਨਦੀਪ ਸਿੰਘ ਸੰਧੂ, ਵਾਸੂਦੇਵ ਅਤੇ ਅਨੁਜਸ਼ਰਮਾ, ਸ਼ਾਟ ਪੁੱਟ ਵਿੱਚ ਹਰਸੰਜਮ ਸਿੰਘ, ਗੁਰਕਰਨਬੀਰ ਸਿੰਘ ਅਤੇ ਸਰਫਰਾਜ਼ ਸਿੰਘ ਗਿੱਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਜੈਵਲਿਨ ਥਰੋਅ ਵਿੱਚ ਸੁਸ਼ੀਲ ਗਰੇਵਾਲ, 1500 ਮੀਟਰ ਵਿੱਚ ਹਰਮੀਤ ਕੌਰ, 800 ਮੀਟਰ ਵਿੱਚ ਹਰਮੀਤ ਕੌਰ, ਸ਼ਾਟਪੁੱਟ ਵਿੱਚ ਹਰਲੀਨ ਕੌਰ, 100 ਮੀਟਰ ਅਤੇ ਉੱਚੀ ਛਾਲ ਵਿੱਚ ਹਰਲੀਨ ਕੌਰ, ਡਿਸਕਸ ਥਰੋਅ ਵਿੱਚ ਜਸਲੀਨ ਕੌਰ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ।