ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਨਵੰਬਰ
ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਦੇ ਪੋਸਟ ਗਰੈਜੂਏਟ ਇਤਿਹਾਸ ਵਿਭਾਗ ਵੱਲੋਂ ਔਰਤਾਂ ਪ੍ਰਤੀ ਹਿੰਸਾ, ਸ਼ੋਸ਼ਲ ਮੀਡੀਆ, ਵਾਤਾਰਵਨ ਪ੍ਰਦੂਸ਼ਣ, ਆਨਲਾਈਨ ਸਿੱਖਿਆ, ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਰੁਝਾਨ, ਕੋਵਿਡ-19 ਤੋਂ ਬਾਅਦ ਵਿਦਿਆਰਥੀਆਂ ’ਚ ਵਿਵਹਾਰਕ ਤਬਦੀਲੀ, ਡੇਂਗੂ ਬੁਖਾਰ ਤੋਂ ਬਚਣ ਤੇ ਤਰੀਕੇ ਆਦਿ ਵਿਸ਼ਿਆਂ ’ਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲੇ ’ਚ 20 ਵਿਦਿਆਰਥਣਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ ਬੀਏ ਭਾਗ ਤੀਜਾ ਦੀ ਅਰਸ਼ਦੀਪ ਕੌਰ ਨੇ ਪਹਿਲਾ, ਐੱਮਏ ਇਤਿਹਾਸ ਭਾਗ ਦੂਜਾ ਦੀ ਜਸਪ੍ਰੀਤ ਕੌਰ ਨੇ ਦੂਜਾ ਅਤੇ ਐੱਮਐੱਸਸੀ ਆਈਟੀ ਭਾਗ ਪਹਿਲਾ ਦੀ ਨਵਜੋਤ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ। ਬੀਏ ਭਾਗ ਦੂਜਾ ਦੀ ਨਵਦੀਪ ਕੌਰ, ਗਗਨਦੀਪ ਕੌਰ ਅਤੇ ਬੀਕਾਮ ਭਾਗ ਦੂਜਾ ਦੀ ਰਵਨੀਤ ਕੌਰ ਨੇ ਹੌਸਲਾ ਅਫ਼ਜ਼ਾਈ ਇਨਾਮ ਪ੍ਰਾਪਤ ਕੀਤੇ। ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਮੁਕਾਬਲੇ ’ਚ ਜੱਜਾਂ ਦੀ ਭੂਮਿਕਾ ਡਾ. ਪਰਮਜੀਤ ਕੌਰ, ਡਾ. ਕੁਲਜੀਤ ਕੌਰ ਅਤੇ ਡਾ. ਜਸਦੀਪ ਕੌਰ ਨੇ ਨਿਭਾਈ। ਮੁਕਾਬਲੇ ਕਰਵਾਉਣ ’ਚ ਇਤਿਹਾਸ ਵਿਭਾਗ ਦੇ ਡਾ. ਨਵਦੀਪ ਕੌਰ ਅਤੇ ਪ੍ਰੋ. ਹਰਦੀਪ ਕੌਰ ਨੇ ਅਹਿਮ ਭੂਮਿਕਾ ਨਿਭਾਈ।