ਲੁਧਿਆਣਾ : ਥਾਣਾ ਸਾਹਨੇਵਾਲ ਦੀ ਪੁਲੀਸ ਨੇ ਇਕ ਔਰਤ ਦਾ ਮੰਗਲ ਸੂਤਰ ਚੋਰੀ ਕਰਨ ਦੇ ਦੋਸ਼ ਹੇਠ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਰਦੁਆਰਾ ਰੇਰੂ ਸਾਹਿਬ ਨੰਦਪੁਰ ਪਿੱਛੇ ਰਹਿੰਦੇ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਉਸਨ ੇ ਢਾਈ ਮਹੀਨੇ ਪਹਿਲਾਂ ਆਪਣੀ ਮਾਤਾ ਦੀ ਦੇਖਭਾਲ ਲਈ ਈਸ਼ਵਰ ਹੈਲਥ ਕੇਅਰ ਐਟ ਹੋਮ ਕੋਚਰ ਮਾਰਕੀਟ ਕੋਲੋਂ ਚਾਂਦਨੀ ਨਾਂ ਦੀ ਲੜਕੀ ਰੱਖੀ ਸੀ ਜੋ ਉਸ ਦੀ ਪਤਨੀ ਦਾ ਮੰਗਲ ਸੂਤਰ ਚੋਰੀ ਕਰਕੇ ਲੈ ਗਈ। ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਚਾਂਦਨੀ ਨੂੰ ਗ੍ਰਿਫ਼ਤਾਰ ਕਰਕੇ ਸੋਨੇ ਦਾ ਮੰਗਲ ਸੂਤਰ ਬਰਾਮਦ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ