ਪੱਤਰ ਪ੍ਰੇਰਕ
ਜਗਰਾਉਂ, 10 ਫਰਵਰੀ
ਨੇੜਲੇ ਪਿੰਡ ਗੁੱੜ੍ਹੇ ’ਚ ਅਰਜੁਨ ਐਵਾਰਡ ਨਾਲ ਸਨਮਾਨਿਤ ਬਾਸਕਿਟਬਾਲ ਦੇ ਕੌਮਾਂਤਰੀ ਖਿਡਾਰੀ ਗੁਰਦਿਆਲ ਸਿੰਘ ਮੱਲੀ ਦੇ ਪਿੰਡ ’ਚ ਖੇਡ ਮੈਦਾਨ ’ਚ ਸਥਾਪਤ ਬੁੱਤ ਦੀ ਭੰਨ-ਤੋੜ ਕਰਕੇ ਅੱਗ ਲਗਾਉਣ ਦਾ ਮਾਮਲਾ ਪੁਲੀਸ ਨੇ 24 ਘੰਟੇ ’ਚ ਸੁਲਝਾ ਲਿਆ ਹੈ ਅਤੇ ਇੱਕ ਮੁਲਜ਼ਮ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ ਸਬੰਧੀ ਪੁਲੀਸ ਨੇ 24 ਘੰਟੇ ਅੰਦਰ-ਅੰਦਰ ਮਨਜਿੰਦਰ ਸਿੰਘ ਉਰਫ ਕਾਕਾ ਪੁੱਤਰ ਹਰਚੰਦ ਸਿੰਘ ਵਾਸੀ ਪਿੰਡ ਗੁੱੜ੍ਹੇ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।